ਪਠਾਨਕੋਟ, 1 ਮਈ (ਪੰਜਾਬ ਪੋਸਟ ਬਿਊਰੋ) – ਵੀਰ ਨਾਰੀਆਂ ਦੇਸ਼ ਵਿਚ ਮਿਲਟਰੀ ਭਾਈਚਾਰੇ ਦਾ ਇਕ ਵੱਡਾ ਹਿੱਸਾ ਬਣ ਰਹੀਆਂ ਹਨ। ਭਾਰਤੀ ਸੈਨਾ ਦੀਆਂ
ਅਮੀਰ ਪਰੰਪਰਾਵਾਂ ਨੂੰ ਧਿਆਨ ਵਿਚ ਰੱਖਦਿਆਂ ‘ਡੇਰਾ ਬਾਬਾ ਨਾਨਕ’ ਬ੍ਰਿਗੇਡ ਵਲੋਂ ਇਕ ਵੀਰ ਨਾਰੀ ਮਿਲਣ ਦਾ ਆਯੋਜਨ ਕੀਤਾ ਗਿਆ।ਮੀਟਿੰਗ ਦਾ ਉਦੇਸ਼ ਗੁਰਦਾਸਪੁਰ ਜ਼ਿਲੇ ਦੇ ਵੀਰ ਨਾਰੀਆਂ ਤੱਕ ਪਹੁੰਚਣਾ ਅਤੇ ਉਹਨਾਂ ਨੂੰ ਮਹਿਸੂਸ ਕਰਵਾਉਣਾ ਸੀ ਕਿ ਉਨ੍ਹਾਂ ਦੇ ਜੀਵਨ ਸਾਥੀਆਂ ਵਲੋਂ ਭਾਰਤੀ ਸੇਨਾ ਵਿਚ ਕਾਫ਼ੀ ਯੋਗਦਾਨ ਪਾਇਆ ਗਿਆ ਹੈ।ਇਹ ਰੈਲੀ ਵਿਚ ਜੀ.ਓ.ਸੀ ਪੈਂਥਰ ਡਿਵੀਜ਼ਨ ਨੇ ਹਿੱਸਾ ਲਿਆ।ਉਨ੍ਹਾਂ ਨੇ ਆਪਣੀ ਬਹਾਦਰੀ ਅਤੇ ਕੁਰਬਾਨੀ ਲਈ ਰਾਸ਼ਟਰ ਅਤੇ ਆਰਮਡ ਫੋਰਸਿਜ਼ ਦੀ ਸ਼ੁਕਰਾਨਾ ਵੀਰ ਨਰੀਆਂ ਨੂੰ ਦਿੱਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਮੇਂ ਸਿਰ ਹੱਲ ਕਰਨ ਲਈ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਸੈਨਾ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਫੌਜ ਵਲੋਂ ਵੀਰ ਨਾਰੀਆਂ ਲਈ ਪੈਨਸ਼ਨ, ਸਿਹਤ, ਸਿੱਖਿਆ, ਭਰਤੀ ਅਤੇ ਨਿੱਜੀ ਰਿਕਾਰਡਾਂ ਨਾਲ ਸਬੰਧਤ ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਕਈ ਸਟਾਲ ਸਥਾਪਤ ਕੀਤੇ ਸਨ ਤਾਂ ਕਿ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਸਕੇ ਅਤੇ ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਵੱਖ-ਵੱਖ ਪੁਨਰਵਾਸ ਅਤੇ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਵੀਰ ਨਾਰੀਆਂ ਦੇ ਇਲਾਜ ਲਈ ਇਕ ਮੈਡੀਕਲ ਕੈਂਪ ਵੀ ਸਥਾਪਿਤ ਕੀਤਾ ਗਿਆ ਸੀ। ਵੀਰ ਨਾਰੀਆਂ ਨੂੰ ਉਨ੍ਹਾਂ ਦੀ ਪਹੁੰਚ ਵਿਚ ਅੱਗੇ ਵਧਣ ਅਤੇ ਨਿਯਮਿਤ ਰੂਪ ਵਿਚ ਆਪਣੇ ਮੱਦਿਆਂ ਨੂੰ ਹੱਲ ਕਰਨ ਲਈ ਆਰਮੀ ਦੁਆਰਾ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਸੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media