ਜੰਡਿਆਲਾ ਗੁਰੂ, 4 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਏਕਤਾ ਪਾਰਟੀ ਵਲੋਂ ਪੰਜਾਬ ਡੈਮੋਕ੍ਰਟਿਕ ਗੱਠਜੋੜ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ
ਤੋਂ ਸਾਂਝੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਜੰਡਿਆਲਾ ਗੁਰੂ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ।ਜਿਸ ਦੀ ਸ਼ੁਰੂਆਤ ਬਹੁਜਨ ਸਮਾਜ ਪਾਰਟੀ ਦੇ ਇੰਚਾਰਜ ਸੁਬੇਦਾਰ ਸੁਰਜੀਤ ਸਿੰਘ ਦੀ ਰਿਹਾਇਸ਼ ਜੋਤੀਸਰ ਕਲੋਨੀ ਤੋਂ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾ ਉਹ ਗੁਰਦੁਆਰਾ ਸਾਹਿਬ ਵਿਖੇ ਗਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਉਪਰੰਤ ਜੰਡਿਆਲਾ ਗੁਰੂ ਦੇ ਮੁਹੱਲਿਆਂ ਤੇ ਗਲੀਆ `ਚ ਪਹੁੰਚ ਕੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਯੂਥ ਵਿੰਗ ਦੇ ਪ੍ਰੈਜੀਡੈਂਟ ਬੀਰਹਰਜੋਤ ਸਿੰਘ ਅਤੇ ਵਾਇਸ ਪ੍ਰਧਾਨ ਰਮਲ ਡਡਵਾਲ, ਸੈਕਟਰੀ ਪ੍ਰਿੰਸ ਰਾਜਪੂਤ ਅਤੇ ਜਰਮਨ ਰਾਜਪੂਤ ਤੋਂ ਇਲਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਪ੍ਰਗਟ ਸਿੰਘ ਚੁਗਾਵਾਂ, ਨੂਰ, ਡਾ. ਨਵੀ, ਪੀ.ਏ.ਸੀ ਮੈਂਬਰ ਪੰਜਾਬ ਏਕਤਾ ਪਾਰਟੀ ਅਤੇ ਇੰਜੀਨੀਅਰ ਬਲਰਾਜ ਸਿੰਘ ਤਰਸਿੱਕਾ ਦਿਹਾਤੀ ਪ੍ਰਧਾਨ ਐਸ.ਸੀ/ਬੀ.ਸੀ ਤੋਂ ਇਲਾਵਾ ਰਣਜੀਤ ਸਿੰਘ ਕੁਰਾਲੀਆ, ਅਕਾਲੀ ਦਲ ਟਕਸਾਲੀ ਜਸਵਿੰਦਰ ਸਿੰਘ ਜਹਾਂਗੀਰ, ਜਿਲਾ ਪ੍ਰਧਾਨ ਪੀ.ਈ.ਪੀ ਅੰਮ੍ਰਿਤਸਰ ਅਮਰਜੀਤ ਕੌਰ ਮੁੱਛਲ, ਸਿਮਰਨਜੀਤ ਸਿੰਘ ਤਰਸਿੱਕਾ, ਸ਼ੋਸਲ ਮੀਡੀਆ ਇੰਚਾਰਜ ਸੁਖਜੀਤ ਸਿੰਘ ਮਾਨ, ਵਿੰਗ ਕਮੇਟੀ ਮੈਂਬਰ ਪੰਜਾਬ ਬਲਜੀਤ ਕੋਰ ਪੱਲਾ, ਬਲਜੀਤ ਸਿੰਘ ਉਦੋਨੰਗਲ, ਭਰਪੂਰ ਸਿੰਘ ਮੇਹਣੀਆ, ਸੁਖਜੀਤ ਸਿੰਘ, ਦਵਿੰਦਰ ਸਿੰਘ ਗਹਿਰੀ ਮੰਡੀ, ਬਲਦੇਵ ਸਿੰਘ ਉਦੋਨੰਗਲ, ਰਵਿੰਂਦਰ ਸਿੰਘ ਕੁਆਂਟਵਿੰਡ, ਗਰੇਵਾਲ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਿੰਘ, ਗੁਰਭੇਜ ਸਿੰਘ ਕਾਮਰੇਡ ਖੁਜਾਲਾ, ਗੁਰਭੇਜ ਸਿੰਘ ਤਿੰਮੋਵਾਲ, ਕਾਮਰੇਡ ਨਿਰਮਲ ਸਿੰਘ ਛੱਜਲਵੱਡੀ, ਧਨੀ ਰਾਮ, ਜਸਵੰਤ ਸਿੰਘ, ਮਹਿੰਦਰ ਸਿੰਘ, ਗੋਪਾਲ ਸਿੰਘ ਜਾਣੀਆ, ਸਮਸ਼ੇਰ ਸਿੰਘ ਬੰਡਾਲਾ, ਬੀਬੀ ਕਮਰਜੀਤ ਕੌਰ ਲਾਲੀ, ਭੀਮ ਸੈਨ ਆਦਿ ਮੌਜੂਦ ਹੋਏ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media