ਧੂਰੀ, 6 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤ ਸਭਾ ਧੂਰੀ ਵੱਲੋਂ ਜੱਲ੍ਹਿਆਂਵਾਲ਼ੇ ਬਾਗ ਦੇ
ਸ਼ਹੀਦਾਂ ਨੂੰ ਸਮਰਪਿੱਤ ਕਵੀ ਦਰਬਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਜਪੂਤ, ਸੁਰਿੰਦਰ ਸ਼ਰਮਾ ਨਾਗਰਾ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਮੌਕੇ ਸੁਰਿੰਦਰ ਨਾਗਰਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਲੱਖਾਂ ਲਾਸਾਨੀ ਕੁਰਬਾਨੀਆਂ ਕਾਰਨ ਹੀ ਆਪਣਾ ਮੁਲਕ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ ਅਤੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਤੇ ਹੋਰ ਧਰਮਾਂ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਸੰਘਰਸ਼ ਲੜੇ ਅਤੇ ਕੁਰਬਾਨੀਆਂ ਦਿੱਤੀਆਂ ਸਨ।
ਬਹਿਸ ਵਿੱਚ ਅਮਰ ਗਰਗ ਕਲਮਦਾਨ, ਪ੍ਰਸ਼ੋਤਮ ਚੰਦ ਭਾਰਦਵਾਜ, ਜਗਰੂਪ ਸਿੰਘ ਦੋਹਲਾ, ਸ਼ੇਰ ਸਿੰਘ ਫੌਜੀ ਅਤੇ ਬਾਬੂ ਸਿੰਘ ਮੋਮੀ ਨੇ ਭਾਗ ਲਿਆ।ਉਪਰੰਤ ਕਵੀ ਦਰਬਾਰ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ, ਅਮਰਜੀਤ ਸਿੰਘ ਅਮਨ, ਜੀਵਨ ਬੜੀ, ਸੱਤਪਾਲ ਪ੍ਰਾਸ਼ਰ, ਗੁਰਦੀਪ ਸਿੰਘ ਕੈਂਥ, ਦਿਲਸ਼ਾਦ ਜਮਾਲਪੁਰੀ, ਸੁਖਬੀਰ ਧੀਮਾਨ, ਕ੍ਰਿਸ਼ਨ ਚੰਦ ਨੇ ਗੀਤ, ਸੁਰਿੰਦਰ ਸਿੰਘ ਰਾਜਪੂਤ, ਵੀਰ ਰਣਜੀਤ ਧੂਰੀ ਨੇ ਗਜ਼ਲਾਂ, ਨਰੰਜਣ ਸਿੰਘ ਦੋਹਲਾ, ਬਲਵਿੰਦਰ ਸਿੰਘ ਕੱਕੜਵਾਲ ਨੇ ਕਵਿਤਾਵਾਂ, ਵੈਦ ਬੰਤ ਸਿੰਘ ਸਾਰੋਂ ਨੇ ਕਲੀ ਅਤੇ ਸੁਰਿੰਦਰ ਸ਼ਰਮਾਂ ਨਾਗਰਾ ਨੇ ਵਿਅੰਗ ਸੁਣਾ ਕੇ ਖੂਬ ਰੰਗ ਬੰਨ੍ਹਿਆ। ਸਟੇਜ਼ ਦੀ ਕਾਰਵਾਈ ਅਮਰਜੀਤ ਸਿੰਘ ਅਮਨ ਨੇ ਬਾਖੂਬੀ ਨਿਭਾਈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media