ਸੰਗਰੂਰ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਝੂਠੇ ਚੋਣ ਵਾਅਦੇ ਕਰਕੇ ਕੇਂਦਰ ਦੀ ਸੱਤਾ ਵਿੱਚ ਆਈ ਮੋਦੀ ਸਰਕਾਰ ਲੋਕਾਂ ਦੀ ਆਸਾਂ ਤੇ ਖਰੀ ਨਹੀਂ
ਉਤਰੀ ਅਤੇ ਇਸ ਸਰਕਾਰ ਨੇ ਵਿਕਾਸ ਦਾ ਏਜੰਡਾ ਤਿਆਗ ਕੇ ਲੋਕਾਂ ਨੂੰ ਫਿਰਕੂ ਲੀਹਾਂ ਤੇ ਵੰਡਿਆ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਲੋਕ ਸਭਾ ਤੋਂ ਉਮੀਦਵਾਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਹਲਕਾ ਸੰਗਰੂਰ ਅਤੇ ਭਵਾਨੀਗੜ੍ਹ ਦੇ ਵੱਖ ਵੱਖ ਪਿੰਡਾਂ ਘਰਾਚੋਂ, ਝਨੇੜੀ, ਬਟੜਿਆਣਾ, ਕਪਿਆਲ, ਨਰੈਣਗੜ੍ਹ, ਬਾਸੀਅਰਕ, ਭੱਟੀਵਾਲ ਕਲਾਂ, ਬਲਿਆਲ, ਰੇਤਗੜ੍ਹ, ਰਾਮਪੁਰਾ, ਫੱਗੂਵਾਲ, ਨਦਾਮਪੁਰ, ਗਾਂਧੀ ਨਗਰ ਭਵਾਨੀਗੜ੍ਹ, ਚਾਹਲਪੱੱਤੀ ਭਵਾਨੀਗੜ੍ਹ, ਵਾਰਡ ਨੰਬਰ 15 ਅਤੇ ਅਗਰਵਾਲ ਸਭਾ ਵਿੱਚ ਕੀਤੀਆਂ ਚੋਣ ਸਭਾਵਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਤੇ ਉਹਨਾਂ ਨਾਲ ਕੈਬਿਨੇਟ ਮੰਤਰੀ ਤੇ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਵੀ ਮੌਜੂਦ ਸਨ। ਇਸ ਸਮੇਂ ਕੇਵਲ ਸਿੰਘ ਢਿੱਲੋਂ ਨੇ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਦੀ ਥਾਂ ਜਮਹੂਰੀਅਤ ਪਸੰਦ ਸਰਕਾਰ ਸਥਾਪਿਤ ਕਰਨ ਦੀ ਅਪੀਲ ਕੀਤੀ ਅਤੇ ਮੋਦੀ ਸਰਕਾਰ ਤੇ ਵਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੋਟਬੰਦੀ, ਜੀ.ਐਸ.ਟੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਦੇਸ਼ ਦੇ ਹਰ ਵਰਗ ਨੂੰ ਦੁੱਖੀ ਕੀਤਾ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਓਹਨਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਆਪਣੇ ਸਿਆਸੀ ਲਾਹੇ ਲਈ ਸੰਗਰੂਰ ਦੇ ਵਸਨੀਕਾਂ ਨੂੰ ਆਪਣੇ ਝੂਠੇ ਲਾਰਿਆਂ ਤੇ ਗੱਲ਼ਾਂ ਨਾਲ ਗੁਮਰਾਹ ਕੀਤਾ।
ਉਨਾਂ ਕਿਹਾ ਕਿ ਅਤੇ ਆਮ ਆਦਮੀ ਪਾਰਟੀ ਕੁਰਸੀ ਦੇ ਲਾਲਚ ਤੇ ਆਪਣੇ ਝੂਠੇ ਸਿਆਸੀ ਹਿੱਤਾਂ ਲਈ ਹੋਂਦ ਵਿੱਚ ਆਈ ਸੀ, ਪਰ ਇਹਨਾਂ ਦੇ ਲੀਡਰਾਂ ਦਾ ਦੋਗਲਾ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪ ਦਾ ਖਾਤਮਾ ਸਿਰਫ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿਚੋਂ ਹੋ ਜਾਵੇਗਾ।
ਵਿਜੇਂਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਆਪਣੇ ਚੋਣ ਸੰਬੋਧਨ ਕਿਹਾ ਕਿ ਕੇਵਲ ਸਿੰਘ ਢਿੱਲੋਂ ਆਪਣੇ ਵੱਡੇ ਯਤਨਾਂ ਨਾਲ ਸੰਗਰੂਰ ਹਲਕੇ ਦੇ ਅੰਦਰ ਪੈਪਸੀਕੋ ਵਰਗੀ ਵੱਡੀ ਕੰਪਨੀ ਲੈ ਕੇ ਆਏ, ਜਿਸ ਨਾਲ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ।ਲੋਕਾਂ ਦੇ ਸਾਥ ਤੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਵੀ ਸੰਗਰੂਰ ਹਲਕੇ ਦੇ ਵਿਚ ਵੱਡੇ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ।ਢਿਲੋਂ ਨੇ ਦਾਅਵਾ ਕੀਤਾ ਕਿ ਕਾਂਗਰਸ ਸੰਗਰੂਰ ਸਮੇਤ 13 ਦੀਆਂ 13 ਸੀਟਾਂ ‘ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media