ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ – 19 ਮਈ ਨੂੰ ਹੋ ਰਹੇ ਲੋਕ ਸਭਾ ਚੋਣਾਂ ਦੀਆਂ ਰਿਹਰਸਲਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ
ਦੇ ਖਿਲਾਫ ਪਰਚੇ ਦਰਜ ਕਰਵਾਏ ਜਾਣਗੇ ਅਤੇ ਇਨਾਂ ਕਰਮਚਾਰੀਆਂ ਦੇ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ ਵੀ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਲਿਖਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿੰਮਾਸੂ ਅਗਰਵਾਲ ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾ ਦੀਆਂ ਦੋ ਰਿਹਰਸਲ ਹੋ ਚੁਕੀਆਂ ਹਨ ਅਤੇ ਜਿਹੜੇ ਕਰਮਚਾਰੀ ਇੰਨਾਂ ਰਿਹਰਸਲਾਂ ਵਿਚ ਹਾਜ਼ਰ ਨਹੀ ਹੋਏ ਉਨਾਂ ਵਿਰੁੱਧ ਕਾਰਵਾਈ ਆਰੰਭੀ ਜਾ ਰਹੀ ਹੈ। ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ 12 ਮਈ ਨੂੰ ਵੀ ਚੋਣ ਰਿਹਰਸਲ ਹੋ ਰਹੀ ਹੈ, ਜਿਹੜੇ ਕਰਮਚਾਰੀ ਪਿਛਲੀਆਂ ਚੋਣ ਰਿਹਰਸਲ ਵਿਚ ਕਿਸੇ ਕਾਰਨ ਹਾਜਰ ਨਹੀ ਹੋ ਸਕੇ ਉਨਾਂ ਨੂੰ ਚੋਣ ਰਿਹਰਸਲ ਵਿਚ ਹਾਜਰ ਹੋਣ ਲਈ ਆਖਰੀ ਮੌਕਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਜੇਕਰ 12 ਮਈ ਨੂੰ ਹੋ ਰਹੀ ਚੋਣ ਰਿਹਰਸਲ ਵਿਚ ਇਹ ਕਰਮਚਾਰੀ ਹਾਜਰ ਨਾ ਹੋਏ ਤਾਂ ਇੰਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media