Tuesday, June 16, 2026

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਲੌਂਗੋਵਾਲ, 11 ਮਈ  (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸੀਨੀਅਰ ਸੈਕੰਡਰੀ PUNJ1105201904ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ। ਇਸ ਸਾਲ ਸਕੂਲ ਦੇ ਨਤੀਜੇ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਤੇ ਜ਼ਿਆਦਾਤਰ ਲੜਕੀਆਂ ਕਾਬਜ਼ ਰਹੀਆਂ।ਸਕੂਲ ਦੇ ਪਿ੍ਰੰਸੀਪਲ ਨਰਪਿੰਦਰ ਸਿੰਘ ਢਿੱਲੋਂ, ਵਾਇਸ ਪ੍ਰਿੰਸੀਪਲ ਜਗਦੀਸ਼ ਕੌਰ ਅਤੇ ਚੇਅਰਮੈਨ ਮਹਿੰਦਰ ਸਿੰਘ ਦੁੱਲਟ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਇਸ ਵਾਰ ਵੀਂ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ।ਇਸ ਸਾਲ ਦੇ ਨਤੀਜੇ ਵਿਚ ਸੋਨਮ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਲਿਆ ਹੈ।ਇਸ ਤਰਾਂ ਸੁਖਮਨ ਕੌਰ ਨੇ 94.8, ਪਰਾਚੀ ਜਿੰਦਲ ਨੇ 94.6, ਸਰਬਜੀਤ ਕੌਰ ਨੇ ਵੀ 94.6, ਸੁਮਨਪ੍ਰੀਤ ਕੌਰ 94.4, ਹਰਦੀਪ ਸਿੰਘ ਨੇ 93.6, ਅਮਨਿੰਦਰ ਸਿੰਘ ਨੇ 93.2, ਬੰਸ਼ਿਕਾ ਅਤੇ ਜਤਿਨ ਕੁਮਾਰ ਨੇ 93.0, ਧਰੁਵ ਗਰਗ ਨੇ 92.8, ਅਨਮੋਲਪ੍ਰੀਤ ਕੌਰ ਨੇ 92.2, ਅਮਨਜੋਤ ਕੌਰ ਨੇ 92, ਕੇਸ਼ਵ ਅਦਿੱਤਿਆ ਅਤੇ ਰਿਤੀਸ਼ਾ ਸ਼ਰਮਾ ਨੇ 92 ਫੀਸਦ  ਅੰਕ ਪ੍ਰਾਪਤ ਕੀਤੇ ਹਨ।ਇਸੇ ਤਰਾਂ ਦੀਪਕਾ ਰਾਣੀ ਅਤੇ ਚੰਦਨਦੀਪ ਕੌਰ 91 ਮਨਪ੍ਰੀਤ ਸਿੰਘ ਨੇ 90.8 ਬਾਸੂ ਸਿੰਗਲਾ ਨੇ 90.4, ਜਸ਼ਨਪ੍ਰੀਤ ਕੌਰ ਨੇ 90, ਹਰਮਨਦੀਪ ਸਿੰਘ ਨੇ 86.4, ਸੰਦੀਪ ਕੌਰ ਅਤੇ ਮਨਪ੍ਰੀਤ ਸਿੰਘ ਨੇ 85.4, ਅਰਸ਼ਦੀਪ ਕੌਰ ਸੀਮਾ ਰਾਣੀ ਅਤੇ ਹਰਮਨਪ੍ਰੀਤ ਸਿੰਘ ਨੇ 85.2, ਰਵੀਨਾ ਕੌਰ ਨੇ 85, ਸੁਮਨਪ੍ਰੀਤ ਕੌਰ ਨੇ 84.8, ਜਸ਼ਨਪ੍ਰੀਤ ਕੌਰ ਨੇ 83.8, ਚਿਰੰਜੀਵ ਸਿੰਘ ਨੇ 83.6, ਕਿਰਨਦੀਪ ਕੌਰ ਨੇ 83.4, ਵਿਸ਼ਵਪ੍ਰੀਤ ਸਿੰਘ ਨੇ 83, ਰਤਨਜੋਤ ਸਿੰਘ ਨੇ 82.6, ਹਰਮਨਦੀਪ ਕੌਰ ਨੇ 82.2, ਕੇਸ਼ਵ ਸਿੰਗਲਾ ਨੇ 82, ਮਨਜਿੰਦਰ ਸਿੰਘ 81.8, ਯਾਦਵਿੰਦਰ ਸਿੰਘ ਨੇ 81.4, ਤਰਨਵੀਰ ਕੌਰ ਨੇ 81.2, ਖ਼ੁਸ਼ੀ ਸ਼ਰਮਾ ਨੇ 81, ਜੋਤਿਸ਼ਾਨਾ ਅਗਰਵਾਲ ਨੇ 80.8, ਮਨਪ੍ਰੀਤ ਕੌਰ ਨੇ 80.6 ਅਤੇ ਜਸ਼ਨਜੋਤ ਸਿੰਘ ਨੇ 80.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।ਸਕੂਲ ਪ੍ਰਬੰਧਕਾਂ ਅਤੇ ਸਮੁੱਚੇ ਸਟਾਫ਼ ਵਲੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਗਈ ।      

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply