Monday, July 6, 2026

ਵੋਟਿੰਗ ਮਸ਼ੀਨਾਂ ਲੈ ਕੇ ਜਾਣ ਵਾਲੀ ਹਰੇਕ ਗੱਡੀ ਹੋਵੇਗੀ ਜੀ.ਪੀ.ਐਸ ਸਿਸਟਮ ਨਾਲ ਲੈਸ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਅੰਮਿ੍ਰਤਸਰ ਵਲੋਂ ਲੋਕ ਸਭਾ PUNJ1605201907ਦੀਆਂ ਆਮ ਚੋਣ 2019 ਦੀ ਤਿਆਰੀਆਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਗੁਰੂ ਨਾਨਕ ਭਵਨ ਵਿਖੇ ਕੀਤੀ ਗਈ। ਜਿਸ ਵਿਚ ਪੁਲਿਸ ਕਮਿਸ਼ਨਰ ਐਸ.ਸ੍ਰੀਵਾਸਤਵਾ, ਐਸ.ਐਸ.ਪੀ ਦਿਹਾਤੀ ਵਿਕਰਮਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਸਾਰੰਗਲ, ਕਮਿਸ਼ਨਰ ਨਗਰ ਨਿਗਮ ਹਰਬੀਰ ਸਿੰਘ, ਸੀ.ਈ.ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ, ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ, ਰਜ਼ਤ ਓਬਰਾਏ, ਅਸ਼ੋਕ ਕੁਮਾਰ (ਸਾਰੇ ਐਸ.ਡੀ.ਐਮ) ਤੋਂ ਇਲਾਵਾ ਸਮੂਹ ਸੈਕਟਰ ਅਫ਼ਸਰ, ਪੁਲਿਸ ਅਧਿਕਾਰੀ ਅਤੇ ਏ.ਆਰ.ਓ ਹਾਜ਼ਰ ਸਨ।
    ਮੀਟਿੰਗ ਨੂੰ ਸੰਬੋਧਨ ਕਰਦਿਆਂ ਢਿਲੋਂ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਦੇ ਡਿਸਪੈਚ ਦੀ ਤਿਆਰੀ ਕੱਲ੍ਹ ਹੀ ਮੁਕੰਮਲ ਕਰ ਲਈ ਜਾਵੇਗੀ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੱਲ੍ਹ ਹੀ ਗੱਡੀਆਂ ਦੀ ਪਾਰਕਿੰਗ ਕਿੱਥੇ ਕੀਤੀ ਜਾਣੀ ਹੈ ਉਸ ਸਬੰਧੀ ਵੀ ਆਪਣੀ ਤਿਆਰੀ ਕਰ ਲੈਣ।ਉਨ੍ਹਾਂ ਦੱਸਿਆ ਕਿ ਹਰੇਕ ਹਲਕੇ ਵਿੱਚ ਵੈਬ ਕਾਸਟ , ਮਾਈਕਰੋ ਆਬਜ਼ਰਵਰ, ਵੀਡਿਓਗ੍ਰਾਫਰ ਅਤੇ ਪੈਰਾ ਫੋਰਸ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਸਮੂਹ ਏ.ਆਰ.ਓ  ਨੂੰ ਹਦਾਇਤ ਕੀਤੀ ਕਿ ਪੋਲਿੰਗ ਸਟਾਫ ਵਿਚ ਲੱਗੇ ਕਰਮਚਾਰੀਆਂ ਲਈ ਖਾਣੇ ਦਾ ਪ੍ਰਬੰਧ ਵੀ ਕਰ ਲਿਆ ਜਾਵੇ ਅਤੇ ਹਰੇਕ ਸੈਕਟਰ ਵਿੱਚ 2 ਵਾਧੂ ਰਿਜ਼ਰਵ ਵੋਟਿੰਗ ਮਸ਼ੀਨਾਂ ਵੀ ਰੱਖੀਆਂ ਜਾਣ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਨੇ ਏ.ਆਰ.ਓਜ਼ ਨੂੰ ਕਿਹਾ ਕਿ ਉਹ ਆਪਣੇ ਕੋਲ ਈ.ਵੀ.ਐਮ ਟੈਕਨੀਸ਼ੀਅਨ ਦਾ ਮੋਬਾਇਲ ਨੰਬਰ ਜ਼ਰੂਰ ਰੱਖਣ ਤਾਂ ਜੋ ਮਸ਼ੀਨ ਵਿੱਚ ਕਿਸੇ ਪ੍ਰਕਾਰ ਦੀ ਗੜਬੜੀ ਹੋਣ ਤੇ ਮਦਦ ਲਈ ਜਾ ਸਕੇ।
    ਢਿਲੋਂ ਨੇ ਕਿਹਾ ਕਿ ਕੱਲ 6 ਵਜੇ ਤੋਂ ਬਾਅਦ ਉਹ ਬੰਦਾ ਹਲਕੇ ਵਿਚ ਨਾ ਰਹੇ ਜੋ ਉਸ ਹਲਕੇ ਦਾ ਵੋਟਰ ਨਹੀਂ ਹੈ।ਉਨ੍ਹਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਸਵੇਰੇ 6 ਵਜ੍ਹੇ ਪੋਲਿੰਗ ਏਜੰਟਾਂ ਦੀ ਹਾਜ਼ਰੀ ਵਿੱਚ ਮੋਕ ਪੋਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਗੱਡੀ ਵਿਚ ਵੋਟਿੰਗ ਮਸ਼ੀਨਾਂ ਲੈ ਕੇ ਜਾਣੀਆਂ ਹਨ ਉਨ੍ਹਾਂ ਸਾਰੀਆਂ ਨੂੰ ਜੀਪੀਐਸ ਨਾਲ ਲੈਸ ਕੀਤਾ ਜਾਵੇਗਾ।ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਰੇਕ ਬੂਥ ’ਤੇ ਦਿਵਿਆਂਗ ਵੋਟਾਂ ਦੀ ਸਹਾਇਤਾ ਲਈ ਵੀਲ੍ਹ ਚੇਅਰ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਕਿਸੇ ਦਿਵਿਆਂਗ ਨੂੰ ਵੋਟ ਪਾਉਣ ਸਮੇਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਦੱਸਿਆ ਕਿ ਇਸ ਲਈ ਹਰੇਕ ਬੂਥ ’ਤੇ 2 ਵਲੰਟੀਅਰ ਦੀ ਡਿਊਟੀ ਲਗਾਈ ਗਈ ਹੈ।ਢਿਲੋਂ ਨੇ ਦੱਸਿਆ ਕਿ ਹਰੇਕ ਪੋਲਿੰਗ ਪਾਰਟੀ ਕੋਲ ਫਸਟ ਏਡ ਕਿੱਟ ਵੀ ਹੋਵੇਗੀ।
    ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਨੂੰ ਦੇਖਦੇ ਹੋਏ ਸਾਰੇ ਅੰਮ੍ਰਿਤਸਰ ਵਿੱਚ ਨਾਕਾਬੰਦੀ ਵਧਾ ਦਿੱਤੀ ਗਈ ਹੈ ਅਤੇ ਹਰੇਕ ਆਉਣ ਜਾਣ ਵਾਲੀ ਗੱਡੀ ਦੀ ਤਾਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਮਾੜੀ ਕਾਰਵਾਈ ਨਾ ਕਰ ਸਕਣ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply