ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸਥਾਨਕ ਟਾਊਨ
ਹਾਲ ਵਿਖੇ ਚਲ ਰਹੀ ਬਹੁਤ ਹੀ ਪੁਰਾਣੀ ਪੰਡਿਤ ਮੋਤੀ ਲਾਲ ਨਹਿਰੂ ਮਿਉਂਸਪਲ ਕਾਰਪੋਰੇਸ਼ਨ ਲਾਇਬਰੇਰੀ ਨੂੰ ਜ਼ਿਲ੍ਹਾ ਕਚਹਿਰੀਆਂ ਵਿੱਚ ਤਬਦੀਲ ਕਰਨ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦੇਂਦੇ ਹੋਏ ਇਸ ਨੂੰ ਮੌਜੂਦਾ ਜਗਾ `ਤੇ ਹੀ ਕਾਇਮ ਰੱਖਣ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿਚ ਮੰਚ ਆਗੂ ਨੇ ਲਿਖਿਆ ਹੈ ਕਿ ਇਹ ਲਾਇਬਰੇਰੀ ਬਹੁਤ ਹੀ ਪੁਰਾਣੀ ਹੈ ਜੋ ਕਿ ਸ਼ਹਿਰ ਦੇ ਕੇਂਦਰ ਵਿੱਚ ਹੈ, ਜਿਸ ਦਾ ਲਾਭ ਚਾਰ ਦੀਵਾਰੀ ਅੰਦਰ ਰਹਿੰਦੇ ਨਾ ਕੇਵਲ ਲੱਖਾਂ ਲੋਕ ਉਠਾ ਰਹੇ ਹਨ, ਸਗੋਂ ਇਹ ਪਾਰਟੀਸ਼ਨ ਮਿਊਜ਼ੀਅਮ ਵੇਖਣ ਆਉਂਦੇ ਯਾਤਰੂ ਲਈ ਵੀ ਲਾਭਦਾਇਕ ਹੈ।ਜੇ ਇਹ ਜ਼ਿਲ੍ਹਾ ਕਚਹਿਰੀਆਂ ਵਿੱਚ ਤਬਦੀਲ ਹੁੰਦੀ ਹੈ ਤਾਂ ਲੋਕਾਂ ਨੂੰ ਉਥੇ ਜਾਣ ਵਿੱਚ ਬਹੁਤ ਮੁਸ਼ਕਲ ਆਵੇਗੀ।ਔਰਤਾਂ, ਬੱਚੇ ਅੰਗਹੀਣ, ਬਜ਼ੁਰਗ ਆਦਿ ਉਥੇ ਜਾ ਹੀ ਨਹੀਂ ਸਕਣਗੇ।ਉਨਾਂ ਕਿਹਾ ਕਿ ਜਿਲਾ ਕਚਹਿਰੀਆਂ ਨੇੜੇ ਪਹਿਲਾਂ ਹੀ ਰਾਣੀ ਕੇ ਬਾਗ਼ ਵਿੱਚ ਜ਼ਿਲ੍ਹਾ ਲਾਇਬਰੇਰੀ ਮੌਜੂਦ ਹੈ।ਇਸ ਲਈ ਇਹ ਲਾਇਬਰੇਰੀ ਮੌਜੂਦਾ ਥਾਂ ‘ਤੇ ਰਹਿਣੀ ਚਾਹੀਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇੱਥੇ ‘ਕੈਫੇਟੇਰੀਆ’ ਬਣਨਾ ਹੈ, ਜਿਸ ਦੀ ਕਿ ਲੋੜ ਨਹੀਂ ਕਿਉਂਕਿ ਉਥੇ ਥਾਂ-ਥਾਂ ਖਾਣ ਪੀਣ ਦੀਆਂ ਦੁਕਾਨਾਂ ਪਹਿਲਾਂ ਹੀ ਮੌਜੂਦ ਹਨ।ਜੇ ਇਹ ਬਣਾਉਣਾ ਹੀ ਹੈ ਤਾਂ ੱਿਥੇ ਵਿਹਲੀ ਪਈ ਇਮਾਰਤ ਵਿੱਚ ਬਣ ਸਕਦਾ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media