Thursday, July 3, 2025
Breaking News

ਪਿੰਡ ਸਾਹੋਕੇ ਵਿਖੇ ਰਿਜ਼ਰਵ ਜ਼ਮੀਨ ਦੀ ਬੋਲੀ ਸਮੇਂ ਮਾਹੌਲ ਹੋਇਆ ਤਣਾਅਪੂਰਨ

ਲੌਂਗੋਵਾਲ 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸਾਹੋਕੇ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ PUNJ1805201909ਜਨਰਲ ਜ਼ਮੀਨ ਦੀ ਬੋਲੀ ਦੇ ਨਾਲ-ਨਾਲ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਦੀ ਸਕਿਉਰਿਟੀ ਦਲਿਤ ਮਜ਼ਦੂਰ ਭਾਈਚਾਰੇ ਦੇ ਏਕੇ ਚੋਂ ਬਾਹਰ ਹੋ ਕੇ ਇੱਕ ਮਜ਼ਦੂਰ ਨੇ ਭਰ ਦਿੱਤੀ।ਪਰ ਉਸ ਨੇ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਦੀ ਇਕਜੁੱਟਤਾ ਨੂੰ ਦੇਖਦੇ ਹੋਏ ਭਰੋਸਾ ਦਿਵਾਇਆ ਕਿ ਉਹ ਏਕੇ ਚੋਂ ਬਾਹਰ ਹੋ ਕੇ ਬੋਲੀ ਨਹੀਂ ਦੇਵੇਗਾ।ਇਸ ਦੌਰਾਨ ਪੰਚਾਇਤ ਸੈਕਟਰੀ ਨੇ ਕਿਹਾ ਕਿ ਉਹ ਪਹਿਲਾਂ ਜਨਰਲ ਜ਼ਮੀਨ ਦੀ ਬੋਲੀ ਕਰਵਾ ਰਹੇ ਹਾਂ ਅਤੇ ਜਨਰਲ ਜ਼ਮੀਨ ਦੀ ਬੋਲੀ ਪਿਛਲੇ ਸਾਲ ਨਾਲੋਂ ਪੰਜਾਹ ਹਜ਼ਾਰ ਰੁਪਏ ਵਧ ਕੇ ਹੋ ਗਈ ਅਤੇ ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਿੱਚ ਸਮੂਹ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਨੇ ਜ਼ਮੀਨ ਸਾਂਝੇ ਤੌਰ `ਤੇ ਅਤੇ ਘੱਟ ਰੇਟ `ਤੇ ਲੈਣ ਵਾਸਤੇ ਜੋ ਦਲਿਤ ਮਜ਼ਦੂਰ ਪਰਮਜੀਤ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਅਤੇ ਜਰਨੈਲ ਸਿੰਘ ਤੈਅ ਕੀਤੇ ਸਨ ਨੇ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਲਈ ਇੱਕ-ਇੱਕ ਹਜ਼ਾਰ ਰੁਪਿਆ ਸਕਿਉਰਟੀ ਭਰੀ ਅਤੇ ਪੰਚਾਇਤ ਸੈਕਟਰੀ ਨੇ ਬੋਲੀ ਦੋ ਲੱਖ ਸੰਤਾਲੀ ਹਜ਼ਾਰ ਤੋਂ 56 ਕਨਾਲ਼ਾਂ ਜ਼ਮੀਨ ਦੀ ਬੋਲੀ ਸ਼ੁਰੂ ਕੀਤੀ।ਪਰ ਮਜ਼ਦੂਰ ਭਾਈਚਾਰੇ ਨੇ ਪੰਦਰਾਂ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜ਼ਮੀਨ ਦੀ ਬੋਲੀ ਦਿੱਤੀ।ਇਸ `ਤੇ ਪੰਚਾਇਤ ਸੈਕਟਰੀ ਨੇ ਅਸਮਰੱਥਾ ਪ੍ਰਗਟਾਉਂਦੇ ਹੋਏ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਰੱਦ ਕਰ ਦਿੱਤੀ ਅਤੇ ਬੋਲੀ ਰੱਦ ਹੋਣ `ਤੇ ਪਿੰਡ ਵਿੱਚ ਕੀਤੀ ਗਈ ਰੈਲੀ ਦੌਰਾਨ ਦਲਿਤ ਮਜ਼ਦੂਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਪਿੰਡ ਖੀਵਾ ਦਿਆਲੂ ਵਾਲਾ ਤੋਂ ਲੱਖੀ ਸਿੰਘ, ਸ਼ੇਰਾ ਸਿੰਘ, ਪਿੰਡ ਸਾਹੋਕੇ ਤੋਂ ਛਿੰਦਾ ਸਿੰਘ, ਅਵਤਾਰ ਸਿੰਘ, ਨੌਜਵਾਨ ਭਾਰਤ ਸਭਾ (ਪੰਜਾਬ) ਦੇ ਆਗੂ ਸੁਖਚੈਨ ਸਿੰਘ ਕਿਹਾ ਕਿ ਪਿੰਡ ਸਾਹੋਕੇ ਵਿਖੇ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਜੋ 56 ਕਨਾਲਾਂ (7 ਏਕੜ) ਦੀ ਬੋਲੀ ਹੁੰਦੀ ਹੈ।ਪਰ ਉਹ ਅਸਲ ਵਿੱਚ ਤਕਰੀਬਨ 36 ਕਨਾਲਾਂ (ਸਾਢੇ ਚਾਰ ਏਕੜ) ਹੀ ਵਾਹੀਯੋਗ ਜ਼ਮੀਨ ਬਣਦੀ ਹੈ।ਇਸ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾਵੇ।
                 ਉਪਰੋਕਤ ਆਗੂਆਂ ਨੇ ਕਿਹਾ ਕਿ ਰਿਜ਼ਰਵ ਕੋਟੇ ਨਾਲ ਸਬੰਧਿਤ ਪੰਚਾਇਤੀ ਜ਼ਮੀਨ ਪ੍ਰਾਪਤ ਕਰਨਾ ਦਲਿਤ ਮਜ਼ਦੂਰਾਂ ਦਾ ਕਾਨੂੰਨੀ ਹੱਕ ਹੈ ਅਤੇ ਇਨ੍ਹਾਂ ਦਲਿਤ ਮਜ਼ਦੂਰਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜ਼ਮੀਨ ਸਾਂਝੇ ਤੌਰ `ਤੇ ਅਤੇ ਘੱਟ ਰੇਟ `ਤੇ ਲਈ ਜਾਵੇਗੀ।
                ਇਸ ਸਮੇਂ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੁਮਨਦੀਪ ਸਿੰਘ, ਅਮਰੀਕ ਸਿੰਘ, ਪ੍ਰੇਮ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply