ਚੰਡੀਗੜ੍ਹ, 19 ਮਈ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ’ਚ ਸਭ ਤੋਂ ਵੱਡੇ ਰੀਅਲ ਇਸਟੇਟ ਡਿਵੈਲਪਰ ਅਤੇ ਬਿਲਡਰਜ਼ ਗਰੁੱਪ `ਬਿਲਡਰਜ਼ ਐਂਡ
ਪ੍ਰਮੋਟਰਜ਼` ਵਲੋਂ ਕ੍ਰਿਕੇਟ ਦੇ ਖੇਤਰ ਦੇ ਨਾਮਵਰ ਖਿਡਾਰੀਆਂ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਲਈ ਪਲੇਅ ਰਾਈਟ ਈਵੈਂਟ ਦਾ ਆਯੋਜਨ ਕੀਤਾ।ਇਹ ਪ੍ਰੋਗਰਾਮ ਦਿ ਗੋਲਫ ਕਲੱਬ ਚੰਡੀਗੜ੍ਹ ’ਚ ਕਰਵਾਇਆ ਗਿਆ।
ਇਸ ਆਯੋਜਨ ਦੇ ਲਈ ਟ੍ਰਾਈਸਿਟੀ ਦੇ ਉਘੇ ਰੀਅਲ ਇਸਟੇਟ ਗਰੁੱਪ ਜੀ.ਬੀ.ਪੀ ਨੇ ਨੇਕ ਕੰਮ ਲਈ ਯੋਗਦਾਨ ਦਿੱਤਾ। ਇਸ ਪ੍ਰੋਗਰਾਮ ਤੋਂ ਇਕੱਠੀ ਰਾਸ਼ੀ ਖਿਡਾਰਣਾਂ ਦੇ ਬ੍ਰੈਸਟ ਕੈਂਸਰ ਰਿਸਰਚ ਦੇ ਲਈ ਦਾਨ ਦਿੱਤੀ ਜਾਵੇਗੀ।
ਪ੍ਰੋਗਰਾਮ ਸਾਬਕਾ ਆਈ.ਏ.ਐਸ ਅਧਿਕਾਰੀ ਅਤੇ ਉਘੇ ਬੁਲਾਰੇ ਵਿਵੇਕ ਅਤਰੇ ਅਤੇ ਚਾਰਟਡ ਅਕਾਊਂਟੈਟ ਅਤੇ ਕਵਿਜ ਮਾਸਟਰ ਚਿਤਰੰਜਨ ਅਗਰਵਾਲ ਦੀ ਮੌਜ਼ੂਦਗੀ ’ਚ ਆਯੋਜਿਤ ਹੋਇਆ।ਇਸ ਤੋਂ ਇਲਾਵਾ ਮਸ਼ਹੂਰ ਭਾਰਤੀ ਕ੍ਰਿਕੇਟ ਬੀਬੀ ਤਾਨੀਆ ਭਾਟੀਆ ਅਤੇ ਸਿਧਾਰਥ ਕੌਲ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਹਰਿੰਦਰ ਕੁਮਾਰ ਅਤੇ ਮਸ਼ਹੂਰ ਸਾਬਕਾ ਭਾਰਤੀ ਕ੍ਰਿਕੇਟਰ ਸੁਸ਼ੀਲ ਕਪੂਰ ਸਹਿਤ ਹੋਰ ਸਨਮਾਨਯੋਗ ਵਿਅਕਤੀ ਇਸ ਆਯੋਜਨ ’ਚ ਸ਼ਾਮਿਲ ਹੋਏ।
ਜੀ.ਬੀ.ਪੀ ਦੇ ਡਾਇਰੈਕਟਰ ਸੇਲਸ ਐਂਡ ਮਾਰਕੀਟਿੰਗ ਅਨੂਪਮ ਗੁਪਤਾ ਨੇ ਇਸ ਪ੍ਰੋਗਰਾਮ ’ਚ ਮੌਜੂਦ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਈਵੈਂਟ ਬਾਰੇ ਗੱਲਬਾਤ ਕਰਦੇ ਹੋਏ ਗੁਪਤਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਅਤੇ ਵੱਡੇ ਆਯੋਜਨ ਦਾ ਹਿੱਸਾ ਬਣਨ ਦੇ ਲਈ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।ਨਾਮਵਰ ਸ਼ਖਸ਼ੀਅਤਾਂ ਅਤੇ ਹੋਣਹਾਰ ਖਿਡਾਰੀਆਂ ਦਾ ਹਿੱਸਾ ਬਣਨਾ ਉਨਾਂ ਲਈ ਹਮੇਸ਼ਾਂ ਮਾਣ ਵਾਲੀ ਗੱਲ ਹੈ।ਉਨਾਂ ਕਿਹਾ ਕਿ ਉਹ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਆਯੋਜਨਾਂ ਦੇ ਲਈ ਹਮੇਸ਼ਾਂ ਤਿਆਰ ਰਹਿਣਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media