Tuesday, June 17, 2025
Breaking News

ਮੈਡੀਕਲ ਐਜੂਕੇਸ਼ਨ ਐਂਡ ਰੀਸਰਚ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕੀਤਾ 40ਵੀਂ ਚਮੜੀ ਰੋਗਾਂ ਦੀ ਕਾਨਫਰੰਸ ਦਾ ਉਦਘਾਟਨ

PPN14091427
ਅੰਮ੍ਰਿਤਸਰ, 14 ਸਤੰਬਰ ( ਚਮੜੀ ਦੇ ਰੋਗਾਂ ਦੀ 40 ਵੀ ਕਾਨਫ੍ਰੈਸ ਸ਼੍ਰੀ ਗੁਰੁ ਰਾਮ ਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਵਿਖੇ ਨੌਰਥ ਜੋਨ (ਪੰਜਾਬ, ਹਿਮਾਚਲ, ਚੰਡੀਗੜ) ਸਕਿਨ ਸੁਸਾਇਟੀ, ਦੇ ਸਹਿਯੋਗ ਨਾਲ 13 ਅਤੇ 14 ਸੰਤਬਰ 2014 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਈ ਗਈ।40 ਵੀ ਚਮੜੀ ਰੋਗਾਂ ਦੀ ਕਾਨਫਰੰਸ ਦਾ ਉਦਘਾਟਨ ਸ੍ਰੀ ਅਨਿਲ ਜੋਸ਼ੀ (ਮਨਿਸਟਰ ਆਫ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ) ਨੇ ਕੀਤਾ। ਇਸ ਮੌਕੇ ਤੇ ਸ੍ਰੀ ਅਨਿਲ ਜੋਸ਼ੀ ਨੇ ਇੱਕ ਸੋਵੀਨਰ ਅਤੇ ਡਾ. ਰਾਕੇਸ਼ ਭਾਰਤੀ ਵੱਲੋਂ ਲਿਖੀ ਕਿਤਾਬ ‘ਸੈਕਸੁਅਲ ਸਟਰੈਸ ਮੈਨੇਜਮੈਂਟ’ ਵੀ ਰਲੀਜ ਕੀਤੀ ਜਾਵੇਗੀ।
ਇਹ ਦੋ ਦਿਨ ਚਮੜ੍ਹੀ ਰੋਗਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਜਾਵੇਗੀ। ਜਿਸ ਦਾ ਸਭ ਤੋਂ ਵੱਧ ਫਾਇਦਾ ਅੰਮ੍ਰਿਤਸਰ ਦੇ ਮਰੀਜਾਂ ਨੂੰ ਹੋਵੇਗਾ। ਸਕਿਨ ਸਪੈਸ਼ਲਿਸਟ ਕੇਵਲ ਚਮੜੀ ਦੇ ਰੋਗਾਂ ਨੂੰ ਹੀ ਨਹੀ ਬਲਕਿ ਲੋਕਾਂ ਨੂੰ ਸੋਹਣਾ (ਕੋਸਮੋਟੋਲੋਜੀ) ਬਣਾਉਣ ਵਿੱਚ ਵੀ ਯੋਗਦਾਨ ਕਰਦੇ ਹਨ।ਜਾਨੇ ਮਾਨੇ ਕੋਸਮੋਟੋਲੋਜਿਸਟ ਮੁੰਬਈ ਅਤੇ ਗੁਹਾਟੀ ਵਰਗੇ ਸ਼ਹਿਰ ਤੋਂ ਆ ਰਹੇ ਹਨ। ਜੋ ਕਿ ਇਸ ਵਿਸ਼ੇ ਵਿੱਚ ਹੋਣ ਵਾਲੀਆਂ ਆਧੁਨਿਕ ਤਕਨੀਕਾਂ ਦਾ ਵੇਰਵਾ ਦੇਣਗੇ। ਨਸ਼ੇ ਦੇ ਕਾਰਨ ਭਿਆਨਕ ਬਿਮਾਰੀ ਜਿਵੇ ਕਿ ਏਡਜ ਵੀ ਫੈਲ ਰਿਹਾ ਹੈ। ਗੁਪਤ ਰੋਗ, ਜਾਨ ਲੇਵਾ ਚਮੜੀ ਦੇ ਰੋਗ ਕੈਂਸਰ ਤੋਂ ਘੱਟ ਨਹੀ ਹਨ। ਫੁਲਵਹਿਰੀ, ਕੁਸ਼ਟ ਰੋਗ ਅਤੇ ਸੁਰੈਸਿਸ ਦਾ ਹੁਣ ਬਿਹਤਰ ਇਲਾਜ ਹੈ। ਇਹ ਬਿਮਾਰੀਆਂ ਡਾਕਟਰਾਂ ਅਤੇ ਮਰੀਜਾਂ ਵਾਸਤੇ ਚੁਣੋਤੀ ਹਨ। ਇਹ ਸਕਿਨ ਸਪੈਸ਼ਲਿਸਟ ਡਾਕਟਰਾਂ ਦੀ 40 ਵੀ ਕਾਨਫਰੰਸ, ਚਮੜੀ ਰੋਗਾਂ ਵਿੱਚ ਆਉਣ ਵਾਲੀਆਂ ਚੁਣੋਤੀਆਂ ਦਾ ਆਧੁਨਿਕ ਤਰੀਕੇ ਨਾਲ ਇਲਾਜ ਕਰਨ ਦੀ ਜਾਣਕਾਰੀ ਦੇਵੇਗੀ।ਡਾ. ਗੀਤਾ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਵੱਲੋਂ ਆਏ ਹੋਏ ਸਾਰੇ ਡੈਲੀਗੇਟਸ ਦਾ ਧੰਨਵਾਦ ਕੀਤਾ।ਸ੍ਰ. ਜੋਗਿੰਦਰ ਸਿੰਘ ਸਕੱਤਰ ਅਤੇ ਡਾ. ਏ.ਪੀ. ਸਿੰਘ, ਐਡੀਸ਼ਨਲ ਸਕੱਤਰ ਦੁਆਰਾ ਵੀ ਸਾਰੇ ਡੈਲੀਗੇਟਸ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੋਰ ‘ਤੇ ਸਟੀਰਾਇਡ ਦੀ ਬੇਲੋੜੀ ਵਰਤੋਂ ਦੀ ਖਿਲਾਫਤ ਕੀਤੀ ਜਾਵੇਗੀ ਅਤੇ ਝੋਲਾ ਛਾਪ ਡਾਕਟਰਾਂ ਅਤੇ ਦਵਾਈ ਵਿਕ੍ਰੇਤਾ ਵਲੋਂ ਕੀਤੀ ਜਾ ਰਹੀ ਸਟੀਰਾਇਡ ਦੀ ਗਲਤ ਵਰਤੋਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਕਾਨਫਰੰਸ ਵਿੱਚ ਡਰਮੋਟੋਲਜਿਸਟ ਡਾ.ਐਸ.ਕੇ. ਮਲਹੋਤਰਾ, ਡਾ. ਐਮ.ਐਲ.ਗੰਭੀਰ, ਡਾ. ਜਸਲੀਨ ਕੋਰ, ਡਾ. ਸੌਰਭ ਸ਼ਰਮਾ, ਡਾ. ਰਾਕੇਸ਼ ਭਾਰਤੀ ਅਤੇ ਡਾ. ਰਵੀ ਸੈਣੀ ਦੁਆਰਾ ਸ਼ਿਰਕਤ ਕੀਤੀ ਗਈ।ਇਸ ਕਾਨਫਰੰਸ ਵਿੱਚ ਪੰਜਾਬ ਅਤੇ ਉਤਰੀ ਭਾਰਤ ਤੋਂ 350 ਦੇ ਕਰੀਬ ਸਕਿਨ ਅਤੇ ਮੈਡੀਕਲ ਫੀਲਡ ਦੇ ਮਾਹਿਰਾਂ ਨੇ ਹਿੱਸਾ ਲਿਆ।ਸ੍ਰੀ ਗੁਰੂ ਰਾਮਦਾਸ ਇੰਸ਼ਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਦੇ ਵੱਖ-ਵੱਖ ਮਾਹਿਰ ਡਾਕਟਰਾਂ ਦੁਆਰਾ ਵੀ ਹਿੱਸਾ ਲਿਆ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply