Wednesday, March 4, 2026

ਸਾਢੇ 6 ਲੱਖ ਮੀਟਿਰਕ ਟਨ ਤੋਂ ਟੱਪੀ ਜਿਲ੍ਹੇ ਵਿੱਚ ਕਣਕ ਦੀ ਆਮਦ

 ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਇਸ ਸਾਲ ਕਣਕ ਦੀ ਆਮਦ 6,50,783 ਮੀਟਿਰਕ ਟਨ ਨੂੰ ਪਹੁੰਚ ਗਈ ਹੈ Wheatਅਤੇ ਅਜੇ ਖਰੀਦ ਵਿਚ ਤਿੰਨ ਦਿਨ ਬਾਕੀ ਹਨ।ਇਹ ਜਾਣਕਾਰੀ ਦਿੰਦੇ ਜਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਣਕ ਵਿਚੋਂ 6,29,860 ਮੀਟਿਰਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਹੈ, ਜਿਸ ਵਿਚ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰ ਹਾਊਸ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਪੰਜਾਬ ਐਗਰੋ ਆਦਿ ਸ਼ਾਮਿਲ ਹਨ।ਇਸ ਤੋਂ ਇਲਾਵਾ 20922 ਮੀਟਿਰਕ ਟਨ ਕਣਕ ਵਪਾਰੀਆਂ ਵੱਲੋਂ ਖਰੀਦ ਕੀਤੀ ਗਈ ਹੈ।ਉਨਾਂ ਦੱਸਿਆ ਕਿ ਕਣਕ ਦਾ ਪ੍ਰਤੀ ਏਕੜ ਝਾੜ ਚੰਗਾ ਰਹਿਣ ਕਾਰਨ ਅਜਿਹਾ ਸੰਭਵ ਹੋਇਆ ਹੈ।
        ਜਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ 25 ਮਈ ਤੱਕ ਕੀਤੀ ਜਾਣੀ ਹੈ, ਸੋ ਜਿਹੜੇ ਵੀ ਕਿਸਾਨ ਕਣਕ ਵੇਚਣਾ ਚਾਹੁੰਦੇ ਹਨ, ਉਹ ਇੰਨਾਂ ਤਿੰਨ ਦਿਨਾਂ ਵਿਚ ਆਪਣੇ ਨੇੜੇ ਪੈਂਦੀ ਅਨਾਜ ਮੰਡੀ ਵਿਚ ਕਣਕ ਲੈ ਜਾਣ, ਤਾਂ ਜੋ ਉਨਾਂ ਨੂੰ ਸਰਕਾਰੀ ਮੁੱਲ ਮਿਲ ਸਕੇ।ਉਨਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਗਈ ਕਣਕ ਵਿਚੋਂ 5,52,818 ਮੀਟਿਰਕ ਟਨ ਕਣਕ ਦੀ ਚੁਕਾਈ ਵੀ ਮੰਡੀਆਂ ਵਿਚੋਂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ 1150.54„ਕਰੋੜ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ, ਜੋ ਕਿ ਖਰੀਦ ਕੀਤੀ ਗਈ ਕਣਕ ਦਾ 92.7 ਫੀਸਦੀ ਹਿੱਸਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਕਿਧਰੇ ਵੀ ਕਣਕ ਵੇਚਣ ਜਾਂ ਅਦਾਇਗੀ ਵਿਚ ਕੋਈ ਮੁਸ਼ਿਕਲ ਪੇਸ਼ ਨਹੀਂ ਆਈ ਅਤੇ ਆੜਤੀਏ ਵੀ ਕਣਕ ਦੀ ਚੁਕਾਈ ਹੋਣ ਕਾਰਨ ਸੰਤਸ਼ੁਟ ਹਨ। ਜਿਲ੍ਹਾ ਖੁਰਾਕ ਅਧਿਕਾਰੀ ਨੇ ਖਰੀਦ ਲਈ ਕਿਸਾਨਾਂ, ਵਪਾਰੀਆਂ, ਆੜਤੀਆਂ, ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਕਣਕ ਦੀ ਫਸਲ ਨੂੰ ਇੰਨੀ ਵੱਡੀ ਮਾਤਰਾ ਵਿਚ ਸਾਂਭਣਾ ਇਕ ਟੀਮ ਦਾ ਕੰਮ ਸੀ ਅਤੇ ਸਾਰੀਆਂ ਧਿਰਾਂ ਨੇ ਇਸ ਵਿਚ ਪੂਰਾ ਸਾਥ ਦਿੱਤਾ।ਉਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਵੀ ਕਣਕ ਦੀ ਰਹਿੰਦੀ ਖਰੀਦ ਪੂਰੀ ਕਰਕੇ ਕਣਕ ਦੀ ਚੁਕਾਈ ਮੰਡੀਆਂ ਵਿਚੋਂ ਕਰਕੇ ਭੰਡਾਰ ਕਰ ਲਈ ਜਾਵੇਗੀ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply