Wednesday, March 4, 2026

ਪੂਰੀ ਪਾਰਦਰਸ਼ਿਤਾ ਨਾਲ ਵੋਟਾਂ ਦੀ ਗਿਣਤੀ ਚਾੜੇ ਜਾਵੇਗੀ ਨੇਪਰੇ – ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਚੋਣਾ 2019 ਲਈ ਪਾਈਆਂ ਗਈਆਂ ਵੋਟਰਾਂ ਦੀ ਗਿਣਤੀ ਦੀ ਤਿਆਰੀਆਂ ਲਈ ਕੀਤੇ ਜਾ ਰਹੇ PUNJ2205201903ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਅੱਜ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੀਟਿੰਗ ਵਿਚ ਵਧੀਕ ਜਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਸਾਰੰਗਲ, ਕਮਿਸ਼ਨਰ ਨਗਰ ਨਿਗਰ ਸ੍ਰੀ ਹਰਬੀਰ ਸਿੰਘ, ਸੀ ਈ ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿੱਤਲ, ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਦਰਬਾਰਾ ਸਿੰਘ, ਡੀ.ਸੀ.ਪੀ ਭੁਪਿੰਦਰ ਸਿੰਘ, ਏ.ਡੀ.ਸੀ.ਪੀ ਸਰਤਾਜ ਸਿੰਘ, ਐਸ.ਡੀ.ਐਮ ਅੰਮਿ੍ਰਤਸਰ-1 ਵਿਕਾਸ ਹੀਰਾ ਤੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਅੰਮਿ੍ਰਤਸਰ-2, ਐਸ.ਡੀ ਐਮ ਮਜੀਠਾ ਮੈਡਮ ਪੱਲਵੀ ਚੌਧਰੀ, ਐਸ.ਡੀ.ਐਮ ਅਜਨਾਲਾ ਰਜਤ ਓਬਰਾਏ, ਐਸ.ਡੀ.ਐਮ ਬਾਬਾ ਬਕਾਲਾ ਅਸ਼ੋਕ ਕੁਮਾਰ, ਏ.ਈ ਟੀ.ਸੀ ਅੰਮ੍ਰਿਤਸਰ 1 ਸ੍ਰੀਮਤੀ ਅਮਨਦੀਪ ਕੌਰ ਅਤੇ 2 ਰਾਜਪਾਲ ਸਿੰਘ ਤੋਂ ਇਲਾਵਾ ਸਾਰੇ ਏ.ਆਰ.ਓ ਹਾਜ਼ਰ ਸਨ।
    ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲੋੜੀਂਦੇ ਇੰਤਜਾਮ ਕੀਤੇ ਗਏ ਹਨ।ਢਿਲੋਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ ਅਤੇ ਇਸ ਪ੍ਰਕ੍ਰਿਆ ਨੂੰ ਪੂਰੀ ਪਾਰਦਰਸ਼ਿਤਾ ਦੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮੁੱਖ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਆਬਜ਼ਰਵਰਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।
     ਢਿਲੋਂ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਵਿਚ ਕਿਸੇ ਨੂੰ ਵੀ ਮੋਬਾਇਲ ਫੋਨ ਨਾਲ ਲੈ ਕੇ ਜਾਣ ਦੀ ਆਗਿਆ ਨਹੀਂ ਹਵੇਗੀ ਅਤੇ ਇਸਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਗਿਣਤੀ ਸਟਾਫ ਵਿਚ ਇਕ -ਇਕ ਮਾਈਕ੍ਰੋ ਆਬਜ਼ਰਵਰ, ਇਕ-ਇਕ ਕਾਉਂਟਿੰਗ ਸੁਪਰਵਾਇਜ਼ਰ ਅਤੇ ਇਕ-ਇਕ ਗਿਣਤੀ ਸਹਾਇਕ ਤੇ ਆਧਾਰਿਤ ਟੀਮ ਹੋਵੇਗੀ। ਜਿਸ ਦੀ ਅੱਜ ਹੋਈ ਟ੍ਰੇਨਿੰਗ ਤੋਂ ਬਾਅਦ ਕੱਲ ਫਿਰ ਟ੍ਰੇਨਿੰਗ ਕਰਵਾਈ ਜਾਵੇਗੀ।
     ਜਿਲ੍ਹਾਂ ਚੋਣ ਅਧਿਕਾਰੀ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਗਿਣਤੀ ਲਈ ਗਿਣਤੀ ਆਬਜ਼ਰਵਰ ਹਲਕਾ ਵਾਈਜ਼ ਤਾਇਨਾਤ ਕੀਤੇ ਗਏ ਹਨ। ੳਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਤੇ ਮਜੀਠਾ ਲਈ ਸਮੀਰ ਵਰਮਾ, ਰਾਜਾਸਾਂਸੀ ਲਈ ਜੀ.ਵੀਰਾ ਰੈਡੀ, ਅੰਮ੍ਰਿਤਸਰ ਉਤਰੀ ਲਈ ਮਿਸਜ਼ ਆਰਤੀ ਵਾਸਨਿਕ, ਅੰਮ੍ਰਿਤਸਰ ਪੱਛਮੀ ਲਈ ਅਜੈ ਕੁਮਾਰ ਅਗਰਵਾਲ, ਅੰਮ੍ਰਿਤਸਰ ਕੇਂਦਰੀ ਲਈ ਵਿਸਵਾਸ਼ ਮੇਸ਼ਰਾਮ, ਅੰਮ੍ਰਿਤਸਰ ਪੂਰਬੀ ਲਈ ਸ਼ੌਲਭ ਕੁਮਾਰ ਸਾਹੂ, ਅੰਮ੍ਰਿਤਸਰ ਦੱਖਣੀ ਲਈ ਮਿਸਜ਼ ਯਾਮਿਨੀ ਪਾਂਡੇ ਗੁਪਤਾ ਅਤੇ ਅਟਾਰੀ ਹਲਕੇ ਲਈ ਮਿਸਜ਼ ਜੇਹਰਾ ਨਸੀਮ ਬਤੌਰ ਗਿਣਤੀ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ।

 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply