Sunday, September 20, 2026

ਕਾਊਂਟਿੰਗ ਸੈਂਟਰ ਦੇ 200 ਮੀਟਰ ਘੇਰੇ `ਚ 5 ਜਾਂ 5 ਤੋਂ ਜਿਆਦਾ ਵਿਅਕਤੀਆਂ ਦੇ ਇਕੱਠੇ ਹੋਣ `ਤੇ ਪਾਬੰਦੀ

ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਰਾਜੀਵ ਕੁਮਾਰ ਵਰਮਾ ਵਧੀਕ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਦੱਸਿਆ ਕਿ Rajiv Verma Pktਲੋਕ ਸਭਾ ਚੋਣਾਂ-2019 ਦੇ ਨਤੀਜੇ ਜਿਲ੍ਹਾ ਪਠਾਨਕੋਟ ਵਿੱਚ 23 ਮਈ 2019 ਨੂੰ ਘੋਸਿਤ ਕੀਤੇ ਜਾਣੇ ਹਨ।ਜਿਸ ਅਧੀਨ ਐਸ.ਐਮ.ਡੀ.ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਕੰਮ ਨੂੰ ਨਿਰਵਿਘਣ ਅਤੇ ਸ਼ਾਂਤੀਪੂਰਵਕ ਢੰਗ ਨਾਲ ਨਿਪਟਾਉਣ ਲਈ ਕਾੳਂੂਟਿੰਗ ਸੈਂਟਰ ਦੇ ਇਰਦ ਗਿਰਦ 200 ਮੀਟਰ ਘੇਰੇ ਅੰਦਰ 5 ਜਾਂ 5 ਤੋਂ ਜਿਆਦਾ ਵਿਅਕਤੀਆਂ ਦੇ ਇਕੱਠੇ ਹੋਣ `ਤੇ ਪਾਬੰਦੀ ਲਗਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਹੁਕਮ ਚੋਣ ਡਿਊਟੀ ਤੇ ਤਾਇਨਾਤ ਕਰਮਚਾਰੀਆਂ, ਸਰਕਾਰੀ ਕਰਮਚਾਰੀਆਂ, ਪੁਲਿਸ ਫੋਰਸ ਅਤੇ ਚੋਣ ਏਜੰਟਾਂ ਤੇ ਲਾਗੂ ਨਹੀਂ ਹੋਵੇਗਾ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply