Monday, September 21, 2026

ਭਾਜਪਾ ਆਗੂਆਂ ਨੇ ਅਕਾਲੀ ਉਮੀਦਵਾਰ ਪਰਮਿੰਦਰ ਢੀਂਡਸਾ ਦੀ ਹਾਰ `ਤੇ ਪ੍ਰਗਟਾਇਆ ਗਹਿਰਾ ਦੁੱਖ

ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਪੂਰੇ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਖੁਸ਼ੀ PUNJ2305201902ਮਨਾਈ ਜਾ ਰਹੀ ਹੈ, ਉਥੇ ਹੀ ਕਸਬਾ ਲੌਂਗੋਵਾਲ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਡਸਾ ਦੀ ਹਾਰ `ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਅੱਜ ਪੂਰੇ ਦੇਸ਼ ਅੰਦਰ ਭਾਜਪਾ ਨੇ ਵੱਡੇ ਪੱਧਰ `ਤੇ ਜਿੱਤ ਹਾਸਲ ਕੀਤੀ ਹੈ। ਪਰ ਲੋਕ ਸਭਾ ਹਲਕਾ ਸੰਗਰੂਰ ਤੋਂ ਇਕ ਇਮਾਨਦਾਰ ਤੇ ਲੋਕਾਂ ਦੇ ਮਸੀਹਾ ਪਰਮਿੰਦਰ ਸਿੰਘ ਢੀਂਡਸਾ ਦੀ ਹਾਰ ਕਾਰਨ ਪੂਰੇ ਇਲਾਕੇ ਵਿਚ ਗਮੀ ਦਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਵਿਧਾਨ ਸਭਾ ਹਲਕਾ ਸੁਨਾਮ ਤੋਂ ਚਾਰ ਵਾਰ ਅਤੇ ਹਲਕਾ ਲਹਿਰਾ ਤੋਂ ਪੰਜਵੀਂ ਵਾਰ ਲਗਾਤਾਰ ਮੌਜੂਦਾ ਵਿਧਾਇਕ ਵਜੋਂ ਸੇਵਾ ਨਿਭਾਅ ਰਹੇ ਹਨ।
             ਇਸ ਸਮੇਂ ਭਾਜਪਾ ਮੰਡਲ ਪ੍ਰਧਾਨ ਸੰਦੀਪ ਗਰਗ, ਸਿਸਨਪਾਲ ਗਰਗ, ਡਾ. ਕੇਵਲ ਚੰਦ ਧੌਲਾ, ਗੁਰਚਰਨ ਸਿੰਘ ਸਮਾਘ, ਕੁਲਦੀਪ ਕੁਮਾਰ ਮੰਗਲਾ, ਪਵਨ ਕੁਮਾਰ ਤਾਇਲ, ਬਲਰਾਜ ਬਾਲੀ, ਮੁਖਤਿਆਰ ਸਿੰਘ, ਅਸ਼ੋਕ ਕੁਮਾਰ, ਦਲਵਿੰਦਰ ਸਿੰਘ, ਗੁਰਬਖਸ ਸਿੰਘ, ਅਮਨਦੀਪ ਸਿੰਘ ਦੀਪੂ ਆਦਿ ਹਾਜ਼ਰ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply