Tuesday, September 29, 2026

ਮਾਲ ਰੋਡ ਸਕੂਲ ਦੀਆਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥਣਾਂ ਨੂੰ ਵੰਡੀਆਂ ਵਰਦੀਆਂ

PUNJ2905201915ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਲੋਕ ਭਲਾਈ ਸੰਸਥਾ, ਅੰਮ੍ਰਿਤਸਰ ਵਲੋਂ ਵਰਦੀ ਵੰਡ ਸਮਾਰੋਹ ਕਰਵਾਇਆ ਗਿਆ।ਸਕੂਲ ਦੀ ਲੈਕਚਰਾਰ ਮਿਸ ਆਦਰਸ਼ ਸ਼ਰਮਾ ਦੀ ਕੋਸ਼ਿਸਾਂ ਸਦਕਾ ਇਸ ਸਮਾਗਮ ਵਿੱਚ 50 ਲੋੜਵੰਦ ਅਤੇ ਹੋਸ਼ਿਆਰ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਗਈਆਂ ਜਿਸ ਵਿਚੋਂ ਅੇਨ.ਐਮ.ਐਮ.ਐਸ ਅਤੇ ਪੀ.ਐਸ.ਟੀ.ਐਸ.ਈ ਦਾ ਵਜੀਫਾ ਪ੍ਰਾਪਤ ਕਰਨ ਵਾਲੀਆਂ 21 ਵਿਦਿਆਰਥਣਾਂ ਨੂੰ ਵੀ ਵਰਦੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
    ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਡੀ.ਈ.ਓ ਰਜੇਸ਼ ਸ਼ਰਮਾ, ਯੋਗੇਸ਼ ਭਾਟੀਆ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਗੁਰਸ਼ਰਨ ਕੌਰ ਚੇਅਰਪਰਸਨ ਧੰਨ ਧੰਨ ਬਾਬਾ ਦੀਪ ਸਿੰਘ ਲੋਕ ਭਲਾਈ ਸੰਸਥਾ, ਸ੍ਰੀਮਤੀ ਮਨਦੀਪ ਕੌਰ ਬੱਲ, ਮਿਸ ਆਦਰਸ਼ ਸ਼ਰਮਾ ਅਤੇ ਸਕੂਲ ਦਾ ਸਟਾਫ ਮੈਂਬਰ ਹਾਜਰ ਸਨ।
    ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮਿਸ ਆਦਰਸ਼ ਸ਼ਰਮਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕੇ ਅੱਗੋਂ ਵੀ ਇਹੋ ਜਿਹੇ ਉਪਰਾਲੇ ਸਕੂਲ ਵਿਚ ਹੁੰਦੇ ਰਹਿੰਗੇ।ਉਨ੍ਹਾਂ ਕਿਹਾ ਕਿ ਉਹ ਸਕੂਲ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾਂ ਵਚਨਬੱਧ ਰਹਿਣਗੇ।ਉਨ੍ਹਾਂ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਵਿਦਿਆਰਥਣਾਂ ਨੂੰ ਆਪਣੇ ਆਪ ਵਿਚ ਆਤਮ-ਵਿਸ਼ਵਾਸ, ਦ੍ਰਿੜਤਾ ਤੇ ਸਮਰਪਿਤ ਦੀ ਭਾਵਨਾ ਪੈਦਾ ਕਰਨ ‘ਤੇ ਜੋਰ ਦਿੱਤਾ।
 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply