Thursday, July 30, 2026

ਜੀ.ਐਨ.ਡੀ.ਯੂ `ਚ ਸ਼ੁਰੂ ਹੋਵੇਗਾ 10 ਦਿਨਾਂ ਸ਼ਾਰਟ ਟਰਮ ਕੋਰਸ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸਥਿਤ ਡਰੱਗ ਐਡ ਪਲਿਊਸਨ ਟੈਸਟਿੰਗ Gndu1ਲੈਬ ਵੱਲੋਂ  10 ਦਿਨਾਂ ਦੇ ਸ਼ੁਰੂ ਹੋ ਰਹੇ ਸ਼ਾਰਟ ਟਰਮ ਕੋਰਸ ਦਾ ਵੱਧ ਤੋ ਵੱਧ ਲੋਕਾਂ ਨੂੰ ਲਾਭ ਲੈਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਿਆ ਯੂਨੀਵਰਸਿਟੀ ਦੇ ਇੰਡਸਟਰੀ ਲਿੰਕਜ ਪ੍ਰੋਗਰਾਮ ਦੇ ਕੋਆਰਡੀਨੇਟਰ, ਪ੍ਰੋ. (ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹਨਾਂ ਕੋਰਸਾਂ ਵਿਚ ਵਾਟਰ ਐਡ ਵੇਸਟ ਵਾਟਰ ਅਨਾਲਾਈਸਿਜ਼, ਏਅਰ ਮੋਨਿਟਰਿੰਗ ਐਂਡ ਅਨਾਲਾਈਸਿਜ਼ ਅਤੇ ਇਨਸਟਰੋਮੈਟਲ ਮੈਥਡ ਆਫ ਅਨਾਲਾਈਸਿਜ਼ ਵਰਗੇ  ਕੋਰਸ ਕਰਵਾਏ ਜਾਣਗੇ।
             ਉਨ੍ਹਾਂ ਨੇ ਕਿਹਾ ਕਿ ਇਹ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਵੱਲੋ ਘੱਟੋ ਘੱਟ ਸਾਇੰਸ ਵਿਸ਼ੇ ਦੇ ਨਾਲ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।ਇਸ ਸੰਬੰਧੀ ਹੋਰ ਜਾਣਕਾਰੀ ਉਮੀਦਵਾਰ ਯੂਨੀਵਰਸਿੀ ਦੀ  ਵੈਬ ਸਾਈਟ ਤੋਂ ਲੈ ਸਕਦੇ ਹਨ ਜਾਂ ਮੋਬਾਈਲ ਨੰਬਰ 9815698249 ਨਾਲ ਸੰਪਰਕ ਕਰ ਸਕਦੇ ਹਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply