Wednesday, May 27, 2026

ਭੱਠਾ ਮਾਲਕ ਭੱਠਿਆਂ ਨੂੰ ਜ਼ਿਗ-ਜ਼ੈਗ ਤਕਨਾਲੋਜੀ `ਚ ਤਬਦੀਲ ਕਰਨ – ਹਰਬੀਰ ਸਿੰਘ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਸ਼ਵ ਵਾਤਾਵਰਣ ਦਿਵਸ-2019 ਮੌਕੇ ਯੂਨਾਇਟਿਡ ਨੇਸ਼ਨਜ਼ (ਯੂ.ਐਨ) ਵਲੋਂ `ਬੀਟ ਏਅਰ PUNJ3005201912ਪਲੂਸ਼ਨ` ਦਾ ਨਾਅਰਾ ਦਿੱਤਾ ਗਿਆ ਹੈ।ਇਸ ਸਬੰਧੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨਵੀਂ ਦਿੱਲੀ ਤੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ ਦੇ ਦਫਤਰ ਵਿਖੇ ਸ਼ਹਿਰ ਦੇ 5 ਕਿਲੋਮੀਟਰ ਦੇ ਘੇਰੇ ਅਧੀਨ ਆਉਂਦੇ ਭੱਠਾ ਮਾਲਕਾਂ ਲਈ ਇਕ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਉਨ੍ਹਾਂ ਭੱਠਾ ਮਾਲਕਾਂ ਨੇ ਭਾਗ ਲਿਆ ਜਿਨ੍ਹਾਂ ਨੇ ਆਪਣੇ ਭੱਠਿਆਂ ਨੂੰ ਜ਼ਿਗ-ਜ਼ੈਗ ਤਕਨਾਲੋਜੀ ਤੇ ਪਰਿਵਰਤਿਤ ਨਹੀਂ ਕੀਤਾ ਹੈ।ਇਸ ਮੌਕੇ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਅਤੇ ਤਕਨਾਲੋਜੀ ਚੰਡੀਗੜ੍ਹ ਤੋਂ ਪੁਜੇ ਮਾਹਿਰ ਮਗਨਬੀਰ ਸਿੰਘ ਨੇ ਭੱਠਾ ਮਾਲਕਾਂ ਨੂੰ ਜ਼ਿਗ-ਜ਼ੈਗ ਤਕਨਾਲੋਜੀ ਦੇ ਲਾਭ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭੱਠਾ ਮਾਲਕਾਂ ਨੂੰ ਗੁਡ ਫੀਡਿੰਗ ਪ੍ਰੈਕਟਸਿਸ ਬਾਰੇ ਵੀ ਜਾਣਕਾਰੀ ਦਿੱਤੀ।
ਸੀਨੀਅਰ ਵਾਤਾਵਰਣ ਇੰਜੀਨੀਅਰ ਹਰਬੀਰ ਸਿੰਘ ਨੇ ਭੱਠਾ ਮਾਲਕਾਂ ਨੂੰ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਨਾਨ-ਅਟੇਨਮੈਂਟ ਸ਼ਹਿਰਾਂ ਵਿੱਚ ਆਉਂਦਾ ਹੈ ਅਤੇ ਵਾਯੂ ਪ੍ਰਦੂਸ਼ਣ ਦਾ ਐਕਸ਼ਨ ਪਲਾਨ ਵੀ ਤਿਆਰ ਕੀਤਾ ਗਿਆ ਹੈ, ਇਸ ਨੂੰ ਕੰਟਰੋਲ ਕਰਨ ਲਈ ਭੱਠਾ ਮਾਲਕ ਆਪਣੇ ਭੱਠਿਆਂ ਨੂੰ ਨਿਯਮਿਤ ਸਮੇਂ `ਤੇ ਜ਼ਿਗ-ਜ਼ੈਗ ਤਕਨਾਲੋਜੀ `ਤੇ ਪਰਿਵਰਤਿਤ ਕਰਨ।ਉਨ੍ਹਾਂ ਨੇ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਅਤੇ ਤਕਨਾਲੋਜੀ, ਚੰਡੀਗੜ੍ਹ ਤੋਂ ਇਸ ਤਕਨੀਕ ਨੂੰ ਅਪਨਾਉਣ ਲਈ ਐਗਰੀਮੈਂਟ ਸਾਈਨ ਕਰਨ।
         ਭੱਠਾ ਮਾਲਕਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਛੇਤੀ ਹੀ ਐਗਰੀਮੈਂਟ ਸਾਈਨ ਕਰਨਗੇ ਅਤੇ ਆਪਣੇ ਭੱਠਿਆਂ ਨੂੰ ਜ਼ਿਗ-ਜ਼ੈਗ ਤਕਨਾਲੋਜੀ `ਚ ਪਰਿਵਰਤਿਤ ਕਰਨਗੇ। ਇਸ ਮੌਕੇ ਸ਼ਿਵ ਕੁਮਾਰ ਵਾਤਾਵਰਣ ਇੰਜੀਨੀਅਰ, ਕਮਲ ਜੀਤ ਸਿੰਘ ਅਤੇ ਸੁਖਦੇਵ ਸਿੰਘ (ਦੋਵੇਂ ਸਹਾਇਕ ਵਾਤਾਵਰਣ ਇੰਜੀਨੀਅਰ) ਮੌਜੂਦ ਸਨ।ਭੱਠਾ ਐਸੋਸੀਏਸ਼ਨ ਦੀ ਤਰਫੋਂ ਮੁਕੇਸ਼ ਨੰਦਾ ਪ੍ਰਧਾਨ, ਇੰਦਰਜੀਤ ਵਰਮਾ ਪੈਟਰਨ,  ਅਨਿਲ ਅਗਰਵਾਲ ਜਨਰਲ ਸਕੱਤਰ,  ਅਸ਼ੀਸ਼ ਭੱਲਾ ਖਜ਼ਾਨਚੀ, ਅਮਰਜੀਤ ਮਿਤਲ ਸਲਾਹਕਾਰ ਆਦਿ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply