ਧੂਰੀ, 31 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੱਜ ਧੂਰੀ ਵਿਖੇ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਧੂਰੀ ਦੀ ਮੀਟਿੰਗ ਮਾਲਵਾ ਜੋਨ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ `ਚ ਹੋਈ।ਜਿਸ ਵਿੱਚ ਧੂਰੀ ਹਲਕੇ ਦੀ ਯੂਥ ਟੀਮ ਮੋਜੂਦ ਰਹੀ।ਰਿਖੀ ਨੇ ਮੀਟਿੰਗ ਦੋਰਾਨ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ ਸੀ।ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਕੀਤੇ ਕੰਮਾਂ, ਪੰਜਾਬ ਪ੍ਰਤੀ ਓੁਨਾਂ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰੌਗਰਾਮ ਉਲੀਕਿਆ ਗਿਆ ਅਤੇ ਸੂਬੇ ਦੀ ਦਿਨੋਂ-ਦਿਨ ਖਤਮ ਹੁੰਦੀ ਜਾ ਰਹੀ ਕਨੂੰਨ ਵਿਵਸਥਾ ਤੇ ਵੀ ਵਿਚਾਰ ਕੀਤਾ ਗਿਆ।ਰਿਖੀ ਨੇ ਕਿਹਾ ਕਿ ਸਾਡੀ ਯੂਥ ਟੀਮ ਹੁਣ ਇਹ ਟੀਚਾ ਲੈ ਕੇ ਚੱਲੀ ਹੈ ਕਿ ਆਉਣ ਵਾਲੇ 6 ਮਹੀਨੇ ਵਿੱਚ ਪਾਰਟੀ ਦਾ ਬੂਥ ਹਰ ਪਿੰਡ, ਹਰ ਸਹਿਰ ਤੇ ਹਰ ਵਾਰਡ ਤੱਕ ਮਜ਼ਬੂਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਹਲਕਾ ਧੂਰੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜਲਦੀ ਹੀ ਧੂਰੀ ਵਿਖੇ ਲੋਕ ਇਨਸਾਫ ਪਾਰਟੀ ਦਾ ਦਫਤਰ ਖੋਲਿਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਅਹੁੱਦੇਦਾਰ ਸੇਵਕ ਗਿੱਲ, ਸਤਵੀਰ ਸਿੰਘ ਧੰਦੀਵਾਲ, ਮਨਪ੍ਰੀਤ ਸਿੰਘ ਸੋਪਾਲ, ਅਮਨ ਕਲੇਰ, ਸੰਜੀਵ ਕੁਮਾਰ ਬਾਂਸਲ, ਹਰਪ੍ਰੀਤ ਸਿੰਘ ਸਿੱਧੂ, ਸੰਜੀਵ ਕੁਮਾਰ ਸੁਨਾਮ, ਜਗਜੀਵਨ ਸਿੰਘ ਸਾਰੋ, ਨਾਇਬ ਸਿੰਘ ਧੰਦੀਵਾਲ ਹਾਜਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media