ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਵਲੋਂ ਵਿਛੜੇ ਸਾਥੀ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ ਦੀ ਪਹਿਲੀ ਬਰਸੀਂ `ਤੇ ਪਰਿਵਾਰ ਨਾਲ ਮਿਲ ਕੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।
ਵਰਣਯੋਗ ਹੈ ਕਿ ਕਾ. ਜਗਤਾਰ ਸਿੰਘ ਮਹਿਲਾਂਵਾਲਾ ਇਕ ਨਿਧੜਕ ਇਨਕਲਾਬੀ ਯੋਧਾ ਸੀ, ਜਿਸ ਨੇ ਆਪਣੀ ਜ਼ਿੰਦਗੀ ਕਮਿਊਨਿਸਟ ਲਹਿਰ ਲੇਖੇ ਲਾਈ ਆਪਣੀ ਜ਼ਿੰਦਗੀ ਅੰਦਰ ਕਈ ਚੁਣੋਤਿਆਂ ਦਾ ਸਫ਼ਲਤਾਪੂਵਕ ਟਾਕਰਾ ਕੀਤਾ। ਖ਼ਾਸਕਰ ਕਰਕੇ ਪੰਜਾਬ ਅੰਦਰ ਚੱਲੀ ਅੱਤਵਾਦੀ ਲਹਿਰ ਅੰਦਰ ਹਿੰਦੂ ਸਿੱਖ ਏਕਤਾ ਲਈ ਬੇਮਿਸਾਲ ਬਹਾਦਰੀ ਨਾਲ ਅੱਤਵਾਦੀਆਂ ਖਿਲਾਫ਼ ਹਥਿਆਰ ਬੰਦ ਲੜਾਈ ਲੜ ਕੇ ਆਪਣੇ ਸਾਥੀਆਂ ਦੀ ਜਾਨ ਮਾਲ ਦੀ ਰਾਖੀ ਕੀਤੀ ਅਤੇ ਪਿੰਡਾਂ ਵਿੱਚ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ।ਕਾ. ਨੇ ਜਿਸ ਵਕਤ ਆਪਣੇ ਪ੍ਰਾਣ ਤਿਆਗੇ ਉਸ ਵਕਤ ਉਹ ਪਾਰਟੀ ਦੇ ਸਿਰਮੌਰ ਅਦਾਰੇ ਕੰਟਰੋਲ ਕਮਿਸ਼ਨ ਦੇ ਮੈਂਬਰ ਸੀ।ਸੂਬਾ ਪਾਰਟੀ ਸਕੱਤਰ ਕਾ. ਬੰਤ ਸਿੰਘ ਬਰਾੜ ਨੇ ਕਾਮਰੇਡ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਥੀ ਆਪਣੀ ਕਹਿਣੀ ਅਤੇ ਕਰਨੀ ਦਾ ਪੂਰਾ ਸੀ ਅਤੇ ਖਰਾ ਇਨਕਲਾਬੀ ਯੋਧਾ ਸੀ।ਪਾਰਟੀ ਸਦਾ ਆਪਣੇ ਸਾਥੀ ਦੇ ਕਿਤੇ ਸੰਘਰਸ਼ ਦੀ ਰਿਣੀ ਰਹੇਗੀ।ਸਮਾਗਮ ਨੂੰ ਖੇਤੀ ਵਿਰਾਸਤ ਮਿਸ਼ਨ ਦੇ ਮੁੱਖੀ ਓਪਿੰਦਰ ਦੱਤ ਨੇ ਸੰਬੋਧਨ ਕਰਦਿਆਂ ਕੁਦਰਤੀ ਖੇਤੀ ਲਈ ਕੀਤੇ ਸੰਘਰਸ਼ ਵਿੱਚ ਕਾਮਰੇਡ ਜਗਤਾਰ ਸਿੰਘ ਦੇ ਯੋਗਦਾਨ ਨੂੰ ਯਾਦ ਕਰਦਿਆਂ ਅੱਜ ਦੇ ਸਮੇਂ ਖੇਤੀ ਮਾਡਲ ਦੀ ਜੋਰਦਾਰ ਆਲੋਚਨਾ ਕੀਤੀ। 
ਸਮਾਗਮ ਨੂੰ ਵਿਜੇ ਕਪੂਰ, ਰਮੇਸ਼ ਯਾਦਵ, ਬਲਵਿੰਦਰ ਸਿੰਘ ਦੁਧਾਲਾ, ਸ੍ਰੀਮਤੀ ਦਸਵਿੰਦਰ ਕੌਰ, ਅਮਰਜੀਤ ਆਸਲ, ਕਾਬਲ ਸਿੰਘ ਛੀਨਾ, ਸੁਖਰਾਜ ਸਿੰਘ ਛੀਨਾ, ਨਰਿੰਦਰ ਕੌਰ ਪਾਲੀ, ਕਾ. ਲਖਬੀਰ ਸਿੰਘ ਨਿਜਾਮਪੁਰ ਨੇ ਸੰਬੋਧਨ ਕੀਤਾ।ਪਰਿਵਾਰ ਵਲੋਂ ਉਹਨਾਂ ਦੀ ਪਤਨੀ ਬਲਵਿੰਦਰ ਕੌਰ, ਬੇਟੀ ਮਨਜੀਤ ਕੌਰ ਮੰਨੂ ਅਤੇ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਗਿਲਵਾਲੀ, ਕਮਲ ਗਿੱਲ, ਗੁਰਭੇਜ ਸਿੰਘ ਸੈਦੋਲੇਹਲ, ਬਲਕਾਰ ਦੁਧਾਲਾ, ਲਖਵਿੰਦਰ ਸਿੰਘ ਰੰਧਾਵਾ ਐਡਵੋਕੇਟ, ਮਹਾਂਬੀਰ ਸਿੰਘ ਗਿੱਲ, ਜੋਗਿੰਦਰ ਗੋਪਾਲ ਪੁਰਾ, ਸੁਰਜਨ ਸਿੰਘ ਲੋਹਾਰਕਾ, ਗੁਰਮੁੱਖ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media