ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਇੰਟਰ ਹਾਊਸ ਬਾਸਕਟਬਾਲ ਦੇ ਮੁਕਾਬਲੇ
ਕਰਵਾਏ ਗਏ।ਜਿਸ ਵਿੱਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦਾ ਬਾਸਕਟਬਾਲ ਦਾ ਇੰਟਰ ਹਾਊਸ ਮੈਚ ਕਰਵਾਇਆ ਗਿਆ।ਸਕੂਲ ਦੇ ਚਾਰੇ ਹਾਊਸਾਂ ਦੇ ਪ੍ਰਤੀਯੋਗੀਆਂ ਨੇ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਫਾਈਨਲ ਮੈਚ ਰੇਡਰਜ਼ ਹਾਊਸ ਅਤੇ ਗਲੈਡੀਏਟਰਸ ਹਾਊਸ ਦਰਮਿਆਨ ਹੋਇਆ। ਜੋ ਬਹੁਤ ਰੋਮਾਂਚਿਕ ਤੇ ਦਿਲ ਖਿੱਚਵਾ ਰਿਹਾ।ਰੇਡਰਜ਼ ਹਾਊਸ ਦੇ ਖਿਡਾਰੀ ਬੱਚਿਆਂ ਨੇ ਆਪਣੀ ਟੀਮ ਲਈ 21 ਬਾਸਕਟ ਗੋਲ ਕਰਕੇ ਇਹ ਮੈਚ ਜਿੱਤ ਲਿਆ।ਗਲੈਡੀਏਟਰਸ ਹਾਊਸ ਦੇ ਖਿਲਾੜੀਆਂ ਨੇ 17 ਬਾਸਕਟ ਗੋਲ ਹੀ ਕੀਤੇ।ਸਕੂਲ ਮੁਖੀ ਨੇ ਜੇਤੂ ਟੀਮ, ਉਨਾਂ ਦੇ ਕੋਚ ਕਿਰਨਪਾਲ ਸਿੰਘ ਅਤੇ ਹਾਊਸ ਮਾਸਟਰ ਨੂੰ ਵਧਾਈ ਦਿੱਤੀ।ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਇਸ ਮੌਕੇ ਸਕੂਲ ਦੇ ਮੈਚ ਰੈਫ਼ਰੀ ਅਧਿਆਪਕਾ ਜਸਵਿੰਦਰ ਕੌਰ, ਸਵਾਤੀ ਕਾਲੜਾ, ਮਨਪ੍ਰੀਤ ਕੌਰ ਅਤੇ ਸਪਨਾ ਰਾਣੀ ਵੀ ਮੌਜੂਦ ਸਨ।
ਗੌਰਤਲਬ ਹੈ ਕਿ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਸ਼ਾਮ ਦੀ ਪ੍ਰੈਕਟਿਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਸਕੂਲ ਵਲੋਂ ਬੱਚਿਆਂ ਨੂੰੰ ਟਰੇਨਿੰਗ ਦੇਣ ਲਈ ਵੱਖੋ-ਵੱਖ ਖੇਡਾਂ ਦੇ ਕੋਚ ਵੀ ਰੱਖੇ ਗਏ ਹਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media