ਭੀਖੀ/ਮਾਨਸਾ, 2 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਸਿੱਧਪੀਠ ਸ਼ਨੀਦੇਵ ਧਰਮਸ਼ਾਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3 ਜੂਨ ਦਿਨ
ਸੋਮਵਾਰ ਨੂੰ ਸ੍ਰੀ ਸ਼ਨੀ ਦੇਵ ਜਯੰਤੀ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਸ਼ਨੀ ਮੰਦਰ ਬਰਨਾਲਾ ਰੋਡ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਬੱਬਲੂ ਅਤੇ ਪ੍ਰੈਸ ਸਕੱਤਰ ਰਜਨੀਸ਼ ਸ਼ਰਮਾ ਨੇ ਕਿਹਾ ਕਿ ਕਮੇਟੀ ਮੈਂਬਰਾਂ, ਦਾਨੀ ਸੱਜਣਾਂ ਅਤੇ ਨਗਰ ਦੇ ਸਹਿਯੋਗ ਨਾਲ ਸਵੇਰੇ 4 ਵਜੇ ਸ਼ਨੀ ਦੇਵ ਜੀ ਦਾ ਸ਼ਾਹੀ ਇਸ਼ਨਾਨ ਕਰਵਾਇਆ ਜਾਵੇਗਾ ਇਸ ਤੋਂ ਬਾਅਦ ਮਹਿਲਾ ਮੰਡਲ ਵਲੋਂ ਸੰਗੀਤਮਈ ਕੀਰਤਨ ਕੀਤਾ ਜਾਵੇਗਾ ਅਤੇ ਰਾਤ ਸਮੇਂ ਸ਼ਨੀ ਦੇਵ ਮਹਾਰਾਜ ਦੀ ਲਗਾਈ ਜਾ ਰਹੀ ਚੋਕੀ ਲਈ ਦੀਪਕ ਗੋਗਨਾ ਲੁਧਿਆਣਾ ਵਾਲੇ ਅਤੇ ਰਿਸ਼ਤੇ ਕਪੂਰ ਮੰਚ ਸੰਚਾਲਕ ਪਹੁੰਚ ਰਹੇ ਹਨ।ਚੋਕੀ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਕੇਸ਼ੋ ਰਾਮ ਬਾਂਸਲ ਵਲੋਂ ਕੀਤੀ ਜਾਵੇਗੀ।ਚੋਕੀ ਵਿਚ ਮੁੱਖ ਮਹਿਮਾਨ ਵਜੋਂ ਜਿਲ੍ਹਾ ਕਾਂਗਰਸ ਪ੍ਰਧਾਨ ਮਨੋਜ ਬਾਲਾ ਬਾਂਸਲ ਅਤੇ ਮੰਗਤ ਰਾਏ ਬਾਂਸਲ ਪਹੁੰਚ ਰਹੇ ਹਨ।ਇਸ ਦਿਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
ਇਸ ਮੌਕੇ ਕਮੇਟੀ ਅਹੁਦੇਦਾਰ ਗਿਆਨ ਚੰਦ, ਅਸ਼ੋਕ ਕੁਮਾਰ, ਮੱਖਣ ਲਾਲ ਬਾਂਸਲ, ਸੋਮ ਮਿੱਤਲ, ਸਤੀਸ਼ ਕੁਮਾਰ ਮੱਤੀ ਵਾਲੇ, ਦੀਦਾਰ ਚੰਦ ਮੱਤੀ ਵਾਲੇ, ਹਾਕਮ ਚੰਦ, ਵਿਨੋਦ ਕੁਮਾਰ ਅਤੇ ਜੀਵਨ ਕੁਮਾਰ ਮੋਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media