Friday, July 31, 2026

ਸਮੈਕ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਗ੍ਰਿਫ਼ਤਾਰ

ਭੀਖੀ/ਮਾਨਸਾ, 3 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਭੀਖੀ ਪੁਲਿਸ ਵਲੋਂ ਇਕ ਔਰਤ ਨੂੰ ਸਮੈਕ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ PUNJ0306201904ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਭੀਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਸਪੈਸ਼ਲ ਬਰਾਂਚ ਦੇ ਹੌਲਦਾਰ ਸੁਖਵਿੰਦਰ ਸਿੰਘ ਤੇ ਸਿਪਾਹੀ ਕਿਰਨਜੀਤ ਕੌਰ ਨੇ ਗਸ਼ਤ ਦੌਰਾਨ ਜੱਸੜਵਾਲ ਸੂਏ ਲਾਗਿਓ ਇਕ ਔਰਤ ਨੂੰ ਸ਼ੱਕ ਦੇ ਅਧਾਰ `ਤੇ ਰੋਕਿਆ ਤਾਂ ਉਸ ਕੋਲੋਂ ਮਿਲੇ ਕਾਲੇ ਲਿਫਾਫੇ ਨੂੰ ਡੀ.ਐਸ.ਪੀ ਕਰਾਇਮ ਰਛਪਾਲ ਸਿੰਘ ਦੀ ਹਾਜ਼ਰੀ ਵਿਚ ਖੋਲ੍ਹਣ `ਤੇ ਉਸ ਵਿਚੋਂ 34 ਗ੍ਰਾਮ ਸਮੈਕ ਅਤੇ 650 ਗੋਲੀਆਂ ਅਲਪਰਾਜੋਲਮ ਅਤੇ 500 ਗੋਲੀਆਂ ਟਰਮਾਡੋਲ ਕੁੱਲ 1150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ।ਉਨਾਂ ਕਿਹਾ ਕਿ ਇਸ ਔਰਤ ਦੀ ਪਹਿਚਾਣ ਬੱਬੀ ਪਤਨੀ ਕਾਲਾ ਸਿੰਘ ਵਾਸੀ ਭੀਖੀ ਵਜੋਂ ਹੋਈ ਹੈ।ਮੁਲਜ਼ਮ ਔਰਤ ਖਿਲਾਫ  ਐਨ.ਡੀ.ਪੀ.ਐਸ ਐਕਟ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply