Monday, April 20, 2026

ਗਰਭਵਤੀ ਔਰਤ ਨੂੰ ਡਾਕਟਰ ਦੀ ਰਾਇ ਅਨੁਸਾਰ ਟੈਸਟ ਕਰਵਾਉਣੇ ਜਰੂਰੀ -ਮੀਨਾ ਦੇਵੀ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ –  ਸੁਖਬੀਰ ਸਿੰਘ) – ਜਿਲ੍ਹਾ ਪੋ੍ਰਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਬੀਰ ਮੰਦਿਰ ਵੱਡਾ ਹਰੀਪੁਰਾ ਵਿਖੇ ਪੋਸ਼ਣ PUNJ0406201919ਅਭਿਆਨ ਪ੍ਰੋਗਰਾਮ ਕਰਵਾਇਆ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਦੇਵੀ ਸੀ.ਡੀ.ਪੀ.ਓ ਨੇ ਕਿਹਾ ਕਿ ਗਰਭਵਤੀ ਔਰਤਾਂ, ਦੁੱਧ ਪਿਲਾਉ ਔਰਤਾਂ, 0 ਤੋਂ 6 ਸਾਲ ਤੱਕ ਦੇ ਬੱਚੇ ਇਸ ਅਭਿਆਨ ਦੇ ਵਿਸ਼ੇਸ਼ ਲਾਭਪਾਤਰੀ ਹਨ।    
                  ਮੈਡਮ ਮੀਨਾ ਦੇਵੀ ਨੇ ਕਿਹਾ ਕਿ ਪੋਸ਼ਨ ਅਭਿਆਨ ਇੱਕ ਜਨ ਅੰਦੋਲਨ ਹੈ।ਉਨ੍ਹਾਂ ਕਿਹਾ ਕਿ ਹਰ ਵਿਭਾਗ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੁੰੂ ਪੋਸ਼ਣ ਸਬੰਧੀ ਜਾਗਰੂਕ ਕਰਨ।ਉਨ੍ਹਾਂ ਕਿਹਾ ਕਿ ਗਰਭ ਦੌਰਾਨ ਔਰਤਾਂ ਨੂੰ ਪੋਸ਼ਟਿਕ ਅਹਾਰ ਅਤੇ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਮੇਂ ਸਮੇਂ ਡਾਕਟਰ ਰਾਇ ਅਨੁਸਾਰ ਆਪਣੇ ਟੈਸਟ ਵੀ ਕਰਵਾਏ ਜਾਣ ਤਾਂ ਜੋ ਪੈਦਾ ਹੋਣ ਵਾਲਾ ਬੱਚਾ ਸਿਹਤ ਅਤੇ ਦਿਮਾਗ ਪੱਖੋਂ ਤੁੰਦਰੁਸਤ ਹੋਵੇ। ਉਨ੍ਹਾਂ ਕਿਹਾ ਕਿ ਪੋਸ਼ਨ ਅਭਿਆਨ  ਅਧੀਨ 0-6 ਸਾਲ ਦੇ ਬੱਚੇ , ਗਰਭਵੱਤੀ ਔਰਤਾਂ, ਦੁੱਧ ਪਿਲਾਊ ਮਾਵਾਂ, ਅਤੇ ਕਿਸ਼ੋਰੀਆਂ ਦੀਆਂ ਪੋਸ਼ਣ ਸਬੰਧੀ ਲੋੜਾਂ ਵੱਲ ਧਿਆਨ ਦੇਣਾ ਹੈ ਤਾਂ ਕਿ ਅਨੀਮੀਆ, ਕੁਪੋਸ਼ਿਤ, ਅਤੇ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।ਉਨ੍ਹਾਂ ਦੱਸਿਆ ਹਰ ਮਹੀਨੇ ਦੀ 10 ਮਿਤੀ ਨੂੰ ਵੀ.ਐਚ.ਐਸ.ਐਨ.ਡੀ. ਦਿਵਸ ਅਤੇ 14 ਅਤੇ 28 ਮਿਤੀ ਨੂੰ ਪੋਸ਼ਣ ਸਬੰਧਿਤ ਸੀ.ਬੀ.ਈ ਗਤੀਵਿਧੀਆਂ ਹਰ ਆਂਗਣਵਾੜੀ ਸੈਂਟਰ ਕਰਵਾਈਆਂ ਯਕੀਨੀ ਬਣਾਈਆਂ ਜਾਣਗੀਆਂ।
                ਇਸ ਪ੍ਰੋਗਰਾਮ ਵਿੱਚ ਆਂਗਨਵਾੜੀ ਵਰਕਰਾਂ, ਸੁਪਰਵਾਈਜਰਾਂ, ਮੰਦਿਰ ਕਮੇਟੀ ਦੇ ਪ੍ਰਧਾਨ ਬੂਟਾ ਰਾਮ ਅਤੇ ਇਲਾਕਾ ਵਾਸੀ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply