Monday, August 24, 2026

ਸਰਕਾਰੀ ਸਕੂਲ `ਚ ਸਮਰ ਕੈਂਪ ਦੇ ਚੌਥੇ ਦਿਨ ਡਾਂਸ ਤੇ ਯੋਗਾ ਦੀ ਕਲਾਸ ਲਗਾਈ

ਮਲੋਟ, 5 ਜੂਨ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਮਰ ਕੈਂਪ ਦੇ ਚੌਥੇ ਦਿਨ ਡਾਂਸ, ਯੋਗਾ PUNJ0506201907ਅਤੇ ਕਰਾਟੇ ਸਿਖਾਏ ਗਏ।ਮੈਡਮ ਚੰਦਰਕਾਂਤਾ ਨੇ ਯੋਗਾ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆ ਤੋਂ ਯੋਗ ਕਰਵਾਇਆ।ਇਸ ਤੋ ਬਾਅਦ ਕਰਾਟੇ ਦੇ ਮਾਸਟਰ ਟ੍ਰੇਨਰ ਗੁਰਮੀਤ ਸਿੰਘ ਨੇ ਵਿਦਿਆਰਥਣਾਂ ਨੂੰ ਕਰਾਟੇ ਸਿਖਾਏ। ਕੈਂਪ ਵਿੱਚ ਡਾਂਸ ਦੀ ਕਲਾਸ ਲਗਾਈ ਗਈ।ਬੱਚਿਆ ਨੂੰ ਡਾਂਸ ਸਿਖਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਵਿਜੇ ਗਰਗ ਤੋਂ ਇਲਾਵਾ ਜਸਵਿੰਦਰ ਸਿੰਘ ਡੀ.ਪੀ.ਈ, ਮੈਡਮ ਸੋਨੀਆ ਅਤੇ ਮੈਡਮ ਜਸਵਿੰਦਰ ਕੌਰ, ਮੈਡਮ ਸੰਤੋਸ਼ ਗਰਗ, ਮੈਡਮ ਸੀਤਾ ਰਾਣੀ, ਮੈਡਮ ਸੁਨੀਤਾ ਰਾਣੀ, ਸੁਰੇਸ਼ ਕੁਮਾਰ ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply