Wednesday, September 23, 2026

ਵਧ ਰਿਹਾ ਤਾਪਮਾਨ ਤੇ ਪ੍ਰਦੂਸ਼ਣ ਰੋਕਣ ਲਈ ਰੁੱਖ ਲਗਾਉਣੇ ਜ਼ਰੂਰੀ -ਵਾਤਾਵਰਣ ਪੇਮੀ ਬਲਵਿੰਦਰ ਸਿੰਘ

ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ  ਕਿ PUNJ0706201913ਜਿਥੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਅੱਜ ਦਾ ਹਰ ਬੁੱਧੀਜੀਵੀ ਜਿਥੇ ਜਾਗਰੂਕ ਹੋ ਕੇ ਸਮਾਜ ਨੂੰ ਇਸ ਦਿਸ਼ਾ ਵਿੱਚ ਸੋਚਣ ਲਈ ਜਾਗਰੂਕ ਕਰ ਰਿਹਾ ਹੈ, ਉਥੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਲਿਖੀ ਗਈ ਪਵਿੱਤਰ ਗੁਰਬਾਣੀ ਵਿੱਚ ਤਾਂ ਧਰਤੀ ਨੂੰ ਮਾਂ ਦਾ ਦਰਜ਼ਾ ਦਿੱਤਾ ਹੈ, ਪਾਣੀ ਨੂੰ ਉਹ ਜੀਵ ਸਾਧਨ ਦੱਸਿਆ ਹੈ ਜਿਸ ਨਾਲ ਸ਼੍ਰਿਸ਼ਟੀ ਹਰੀ ਭਰੀ ਰਹਿੰਦੀ ਹੈ, ਪਰ ਮਨੁੱਖ ਨੇ ਇਸ ਪਾਸੇ ਬਿਲਕੁੱਲ ਵੀ ਧਿਆਨ ਹੀ ਨਹੀਂ ਦਿੱਤਾ।ਅੱਜ ਵਧ ਰਹੇ ਤਾਪਮਾਨ, ਹਵਾ, ਪਾਣੀ, ਧਰਤੀ ਪ੍ਰਦੂਸ਼ਿਤ ਹੋਣ ਕਾਰਨ ਪੂਰੇ ਭਾਰਤ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ, ਜੇ ਅੱਜ ਵੀ  ਅਸੀਂ ਮੌਕਾ ਨਾ ਸੰਭਾਲਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਲਾਹਣਤਾਂ ਪਾਉਣਗੀਆਂ। ਵਾਤਾਵਰਣ ਸਬੰਧੀ ਸਾਨੂੰ ਇਕ ਵੱਡੀ ਲੋਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਇਸ ਜੰਗ ਨੂੰ ਜਿੱਤ ਸਕਦੇ ਹਾਂ।ਜਿਸ ਤਰਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਵੱਧ ਅੰਨ ਦੇ ਭੰਡਾਰ ਭਰੇ ਹਨ , ਇਸੇ ਤਰਾਂ ਵਧ ਰਹੇ ਤਾਪਮਾਨ ਨੂੰ ਰੋਕਣ ਲਈ ਹਰ ਕਿਸਾਨ ਆਪਣੇ ਆਪਣੇ ਖੇਤ `ਚ ਵੱਧ ਤੋਂ ਵੱਧ ਫਲਦਾਰ, ਛਾਂ ਦਾਰ ਰੁੱਖ ਲਗਾਵੇ।ਸ਼ਹਿਰੀ ਬਿਜਨਸਮੈਨ ਤੇ ਸਰਕਾਰੀ ਅਧਿਕਾਰੀ ਕਿਸਾਨਾਂ ਨੂੰ ਮੁਫਤ ਬੂਟੇ ਦੇਣ ਤਾਂ ਜੋ ਹਰ ਇੱਕ ਵਿਅਕਤੀ ਰਲ ਮਿਲ ਕੇ ਇਸ ਸਮਾਜ ਦੀ ਸੇਵਾ ਵਿਚ ਆਪਣਾ-ਆਪਣਾ ਯੋਗਦਾਨ ਪਾ ਸਕੇ ।ਇਸ ਸਬੰਧੀ ਸਰਕਾਰ ਵੀ ਇਹ ਯਕੀਨੀ ਬਣਾਵੇ ਕਿ ਸੜਕ ਕਿਨਾਰੇ ਲੱਗੇ ਰੁੱਖਾਂ ਨੂੰ ਸਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply