Sunday, August 2, 2026

ਵਿਰਸਾ ਵਿਹਾਰ ਵਿਖੇ ਯੰਗ ਥੀਏਟਰ ਵਰਕਸ਼ਾਪ 7 ਜੂਨ ਤੋਂ 5 ਜੁਲਾਈ ਤੱਕ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ Virsa Vihar1ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਯੋਗ ਅਗਵਾਈ ਹੇਠ ਇਕ ਮਹੀਨੇ ਦੀ ਥੀਏਟਰ ਵਰਕਸ਼ਾਪ 7 ਜੂਨ ਤੋਂ 5 ਜੁਲਾਈ 2019 ਤੱਕ ਵਿਰਸਾ ਵਿਹਾਰ ’ਚ ਚੱਲ ਰਹੀਂ ਹੈ।ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਆ ਪ੍ਰਾਪਤ ਰੰਗਮੰਚ ਕਲਾ ਦੇ ਮਾਹਿਰ ਕੇਵਲ ਧਾਲੀਵਾਲ, ਪਾਰਥੋ ਬੈਨਰਜੀ, ਅਤੇ ਪ੍ਰੀਤਪਾਲ ਰੁਪਾਨਾ ਵੱਲੋਂ ਨੌਜੁਆਨਾਂ ਨੂੰ ਰੰਗਮੰਚ ਦੀਆਂ ਬਰੀਕੀਆਂ ਸਿਖਾਈਆਂ ਜਾਣਗੀਆਂ।ਇਸ ਰੰਗਮੰਚ ਕਾਰਜਸ਼ਾਲਾਂ ਵਿੱਚ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 50 ਦੇ ਕਰੀਬ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
             ਇਸ ਥੀਏਟਰ ਵਰਕਸ਼ਾਪ ਵਿੱਚ ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਝਾਰਖੰਡ, ਮੁੰਬਈ, ਹਿਮਾਚਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਦਿਆਰਥੀ ਆਏ ਹਨ।ਇਸ ਲਗਾਤਾਰ ਚੱਲਣ ਵਾਲੇ ਰੰਗਮੰਚ ਕਾਰਜਸ਼ਾਲਾ ਦੇ ਸਮਾਪਨ ਸਮਾਰੋਹ ਤੋਂ ਪਹਿਲਾਂ 5 ਰੋਜ਼ਾ ਨਾਟਕ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ।ਜਿਸ ਨੂੰ 50 ਦੇ ਕਰੀਬ ਵਿਦਿਆਰਥੀ ਆਪਣੀਆਂ ਵੱਖ-ਵੱਖ ਅਦਾਕਾਰੀ ਪੇਸ਼ ਕਰਨਗੇ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply