Tuesday, April 21, 2026

ਸਤਿਸੰਗ ਸੁਨਣ ਨਾਲ ਮਨੁੱਖ ਦੀ ਆਤਮਾ ਜਨਮ ਮਰਨ ਤੋਂ ਛੁੱਟਦੀ ਹੈ – ਸੁਆਮੀ ਰਿਸ਼ਵ ਦੇਵ

ਭੀਖੀ/ਮਾਨਸਾ, 10 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੀ ਗਣੇਸ ਲਛਮੀ ਮਹਾਯੱਗ ਸੰਮਤੀ ਵਲੋਂ ਮਾਨਸਾ ਦੀ ਗਊਸ਼ਾਲਾ ਵਿਖੇ ਪਹਿਲੀ ਵਾਰ ਬਾਬਾ ਗੁਣ PUNJ1006201914ਪ੍ਰਕਾਸ਼ ਜੀ ਦੇ ਆਸ਼ੀਰਵਾਦ ਨਾਲ ਕਰਵਾਈ ਜਾ ਰਹੀ ਸ੍ਰੀ ਭਾਗਵਤ ਕਥਾ ਅਤੇ ਰਾਸਲੀਲਾ ਦੇ ਪੰਜਵੇਂ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਕਾਂਗਰਸ ਸੇਵਾ ਦਲ ਦੇ ਜਿਲਾ ਪ੍ਰਧਾਨ ਵਿਸ਼ਾਲ ਗੋਲਡੀ ਤੇ ਉਨਾ ਦੀ ਧਰਮ ਪਤਨੀ ਵਲੋਂ ਕੀਤੀ ਗਈ।
             ਇਸ ਮੋਕੇ 9 ਸਾਲ ਦੇ ਬਾਲ ਬਿਆਸ ਰਿਸ਼ਵ ਦੇਵ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਤਿਸੰਗ ਅੰਮ੍ਰਿਤ ਦਾ ਪਿਆਲਾ ਹੈ ਅਤੇ ਸਤਿਸੰਗ ਸੁਨਣ ਨਾਲ ਮਨੁਖ ਦਾ ਜਨਮ ਮਰਨ ਦਾ ਛੁਟਕਾਰਾ ਹੋ ਸਕਦਾ ਹੈ ਤੇ ਉੇਹਨਾ ਅੱਗੇ ਕਿਹਾ ਕਿ ਜਿਸ ਭਾਵਨਾ ਰੱਖ ਕੇ ਅਸੀ ਕਰਮ ਕਰਦੇ ਹਾਂ ਉਸ ਅਨੁਸਾਰ ਹੀ ਸਾਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ ਨਿਸਕਾਮ ਕੰਮ ਸਿਰਫ ਮਨੁੱਖ ਹੀ ਕਰ ਸਕਦਾ ਹੈ। ਅਸੀਂ ਸਭ ਨਿਸ਼ਕਾਮ ਕਰਮ ਕਰਨ ਲਈ ਹੀ ਆਏ ਹਾਂ ਚੰਗੇ ਕਰਮ ਨਿਰਸਵਾਰਥ ਭਾਵਨਾ ਰੱਖ ਕੇ ਕਰਨੇ ਚਾਹੀਦੇ ਹਨ। ਉਨਾ ਅੱਗੇ ਕਿਹਾ ਜਦੋਂ ਪ੍ਰਮਾਤਮਾ ਨਾਲ ਸਾਡਾ ਸੱਚਾ ਪ੍ਰੇਮ ਹੋ ਜਾਦਾ ਹੈ ਤਾਂ ਪ੍ਰੇਮ ਦੇ ਅੱਥਰੂ ਨਹੀ ਵਹਾਨੇ ਪੈਂਦੇ, ਆਪਣੇ ਆਪ ਹੀ ਆ ਜਾਦੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਦੇ ਸਾਰੇ ਸੁੱਖ ਥੋੜੇ ਸਮੇਂ ਲਈ ਹੀ ਮਿਲਦੇ ਹਨ, ਪਰੰਤੂ ਸੱਚਾ ਸੁੱਖ ਸਾਨੂੰ ਪ੍ਰਮਾਤਮਾ ਕੋਲੋਂ ਪ੍ਰਾਪਤ ਹੁੰਦਾ ਹੈ, ਜੋ ਸਦਾ ਸਾਡੇ ਨਾਲ ਰਹਿੰਦਾ ਹੈ। ਰਾਤ ਨੂੰ ਵਿਸ਼ੇਸ਼ੈ ਤੌਰ `ਤੇ ਮਥਰਾ ਵ੍ਰਿੰਦਾਵਣ ਤੋਂ ਪਹੁੰੰਚੇ ਸਪੈਸ਼ਲ ਕਲਾਕਾਰਾਂ ਵਲੋਂ ਰਾਸਲੀਲਾ ਕੀਤੀ ਗਈ।ਜਿਸ ਦਾ ਸ਼ਹਿਰ ਵਾਸੀਆਂ ਨੇ ਆਨੰਦ ਮਾਣਿਆ ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ।
              ਮਹਾਯੱਗ ਵਿੱਚ ਬਣਾਏ 33 ਕੁੰਡੀ ਹਵਨਯੱਗਾਂ ਵਿੱਚ ਯਜਮਾਨਾਂ ਦਾ ਪੂਜਨ ਹਰਿਦੁਆਰ ਅਤੇ ਕਾਸ਼ੀ ਤੋ ਆਏ ਸੰਤਾ ਦੁਆਰਾ ਕੀਤਾ ਗਿਆ। ਇਸ ਮੋਕੇ ਪੰਜਾਬ ਦੇ ਪ੍ਰਧਾਨ ਤਿਰਲੋਚਨ ਬਾਂਸਲ, ਰਵਿੰਦਰ ਕੁਮਾਰ ਨਿਉਲਾ, ਗੁਰਦੀਪ ਸਿੰਘ ਚੱਠਾ, ਦੀਪਕ ਕੁਮਾਰ ਭੀਖੀ, ਸੁਸ਼ੀਲ ਕੁਮਾਰ ਸੀਲਾ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਜਸਵੰਤ ਰਾਏ ਸ਼ਰਮਾ, ਪ੍ਰੇਮ ਕੁਮਾਰ, ਵਿਜੇ ਕੁਮਾਰ, ਵਿਸ਼ਾਲ ਗੋਲਡੀ, ਕ੍ਰਿਸ਼ਨ ਸ਼ਰਮਾ, ਵੇਦਾਂਤ ਗੁਪਤਾ,ਇੰਦਰਸੈਨ ਸਾਹਨੀ, ਵਿਨੋਦ ਭੰਮਾ, ਆਰ.ਸੀ ਗੋਇਲ,ਵਿਸਾਲ ਗੋਲਡੀ ,ਧਰਮ ਪਾਲੀ,ਰਾਮਾ ਪਾਇਪ ਵਾਲੇ, ਪ੍ਰੇਮ ਨੰਦਗੜ, ਜਸਵੰਤ ਸਿੰਘ ਮਿੱਤਲ ਭੀਖੀ, ਸੁਰਿੰਦਰ ਪਿੰਟਾ, ਰਮੇਸ਼ ਜਿੰਦਲ, ਰੁਲਦੂ ਰਾਮ ਨੰਦਗੜ ਹਾਜਰ ਸਨ।ਅਖੀਰ `ਚ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply