Sunday, September 20, 2026

ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ

S.S. Chathaਧੂਰੀ, 12 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਪੰਜਾਬ ਦੀ ਇੱਕ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਜੱਥੇਬੰਦੀ ਦੇ ਕੁਲ ਹਿੰਦ ਪ੍ਰਧਾਨ ਐਸ.ਐਚ ਚੱਠਾ ਦੀ ਅਗਵਾਈ `ਚ 12 ਜੂਨ ਨੂੰ ਮਾਤਾ ਮਨਸਾ ਦੇਵੀ ਮੰਦਰ ਨਾਭਾ ਗੇਟ ਸੰਗਰੂਰ ਵਿਖੇ ਰੱਖੀ ਗਈ ਹੈ।ਜਿਸ ਵਿੱਚ ਜਥੇਬੰਦੀ ਦੇ ਕੁੱਲ ਹਿੰਦ ਸਕੱਤਰ ਅਭਿਨਵ ਕੇਸ਼ਵ, ਰਣਜੀਤ ਕੁਮਾਰ ਨੋਇਡਾ ਜੋਨਲ ਪ੍ਰਧਾਨ, ਦੀਪਕ ਪੋਡਾਰ ਨੋਇਡਾ ਜੋਨਲ ਸਕੱਤਰ, ਬਲਵਿੰਦਰ ਸਿੰਘ ਸੂਬਾ ਪ੍ਰਧਾਨ, ਵਿੰਕਲ ਖੰਨਾ ਸੂਬਾ ਸਕੱਤਰ ਆਦਿ ਤੋਂ ਇਲਾਵਾ ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕਈ ਹੋਰ ਕੇਂਦਰੀ ਆਗੂ ਵਿਸ਼ੇਸ ਤੌਰ `ਤੇ ਸ਼ਾਮਿਲ ਹੋਣਗੇ।ਐਸ.ਐਸ ਚੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਜਿਥੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਅਤੇ ਕੇਂਦਰ ਸਰਕਾਰ ਵਲੋਂ 5 ਸਾਲ ਬਾਅਦ ਮੁਲਾਜ਼ਮਾਂ ਦੀ ਕਰਵਾਈ ਜਾਣ ਵਾਲੀ ਚੋਣ ਬਾਰੇ ਮਸਲੇ ਵਿਚਾਰੇ ਜਾਣਗੇ, ਉਥੇ ਹੀ ਐਫ.ਸੀ.ਆਈ ਮੁਲਾਜ਼ਮਾਂ ਦਾ 1 ਜਨਵਰੀ 2017 ਤੋਂ ਪੈਡਿੰਗ ਪਏ ਵੇਜ਼ਜ਼ ਰਵੀਜ਼ਨ ਦੇ ਮੁੱਦੇ `ਤੇ ਵੀ ਜੱਥੇਬੰਦੀ ਦੇ ਆਗੂ ਅਗਲੀ ਰਣਨੀਤੀ ਲਈ ਵਿਚਾਰ-ਵਟਾਂਦਰਾ ਕਰਨਗੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply