ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਲਮੋਰਾ ਫਿਲਮਜ਼ ਪ੍ਰਾਈਵੇਟ ਲਿਮੀਟਿਡ ਦੇ ਬੈਨਰ ਹੇਠ ਪਰਿਵਾਰਕ ਕਾਮੇਡੀ ਫਿਲਮ `ਮੁੰਡਾ ਫਰੀਦਕੋਟੀਆ` ਲੈ ਕੇ ਦਰਸ਼ਕਾਂ ਸਾਹਮਣੇ ਇੱਕ ਵਾਰ ਫੇਰ ਆ ਰਹੇ ਹਨ ਦਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ।ਕਹਾਣੀ ਅੰਜਲੀ ਖੁਰਾਣਾ ਦੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਨੇ ਦਿੱਤਾ ਹੈ। ਡਾਇਲਾਗ ਦੀਪ ਜਗਦੀਪ, ਜੈਡੀ, ਅਜਲੀ ਖੁਰਾਣਾ, ਰਵਿੰਦਰ ਮੰਡ ਅਤੇ ਪ੍ਰਵੀਨ ਕੁਮਾਰ ਵਲੋਂ ਲਿਖੇ ਗਏ ਹਨ।ਫਿਲਮ ਇੱਕ ਪੇਂਡੂ ਵਿਅਕਤੀ ਦੇ ਸੱਚੇ ਸੁੱਚੇ ਪਿਆਰ ਦੀ ਕਹਾਣੀ ਨੂੰ ਹਲਕੇ ਫੁਲਕੇ ਅੰਦਾਜ਼ ਵਿੱਚ ਪੇਸ਼ ਕਰਨ ਦਾ ਉਪਰਾਲਾ ਹੈ। ਜੋ ਕਿ ਧਰਮਾਂ ਮਜ਼ਹਬਾਂ ਅਤੇ ਸਰਹੱਦਾਂ ਤੋਂ ਉਪਰ ਜਾ ਕੇ ਆਪਣੇ ਪਿਆਰ ਦੀ ਗੱਲ ਕਰ ਰਿਹਾ ਹੈ।ਪੀ.ਟੀ.ਸੀ ਮੋਸ਼ਨ ਪਿਕਚਰਜ਼ ਤੇ ਗਲੋਬ ਮੂਵੀਜ਼ ਫਿਲਮ ਨੂੰ ਵਰਲਡ ਵਾਈਡ ਰਲੀਜ਼ ਕਰ ਰਹੇ ਹਨ। `ਮੁੰਡਾ ਫਰੀਦਕੋਟੀਆ` ਵਿੱਚ ਮੁੱਖ ਭੂਮਿਕਾ ਵਿੱਚ ਰੌਸ਼ਨ ਪ੍ਰਿੰਸ ਅਤੇ ਸ਼ਰਨ ਕੌਰ ਦੀ ਹੈ, ਜਦਕਿ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਹੌਬੀ ਧਾਲੀਵਾਲ, ਮੁਕੁਲ ਦੇਵ, ਰੁਪਿੰਦਰ ਰੂਪੀ, ਗੁਰਮੀਤ ਸਾਜਨ, ਸੁਮਿਤ ਗੁਲਾਟੀ, ਅੰਮ੍ਰਿਤ ਔਲਖ, ਪੂਨਮ ਕੌਰ, ਏਕਤਾ ਬੀ.ਪੀ ਸਿੰਘ, ਜਤਿੰਦਰ ਕੋਰ, ਰਵਿੰਦਰ ਮੰਡ, ਲੱਕੀ ਧਾਲੀਵਾਲ, ਇੰਦਰ ਬਾਜਵਾ, ਅੰਮ੍ਰਿਤ ਜੀਤ ਸਿੰਘ ਸਰਾਂ, ਦੀਪ ਸਹਿਗਲ, ਵੰਦਨਾ ਚੰਦੇਲ ਅਤੇ ਦੀਪਾਲੀ ਮੋਂਗਾ ਨੇ ਆਪਣੀਆਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਵਿੱਚ ਕੁੱਲ ਛੇ ਗਾਣੇ ਹਨ ਅਤੇ ਇਸ ਦਾ ਸੰਗੀਤ ਮਨ ਨੂੰ ਟੁੰਬਣ ਵਾਲਾ ਹੈ। ਅਦਾਕਾਰ ਰੌਸ਼ਨ ਪ੍ਰਿੰਸ ਤੋਂ ਲਿਲਾਵਾ ਮੰਨਤ ਨੂਰ, ਸਰਦਾਰ ਅਲੀ, ਸ਼ੌਕਤ ਅਲੀ ਮਤੋਈ, ਪੰਮੀ ਬਾਈ, ਸ਼ਿਪਰਾ ਗੋਇਲ ਤੇ ਸਿਮਰਜੀਤ ਕੁਮਾਰ ਨੇ ਵੀ ਗਾਣੇ ਗਾਏ ਹਨ।ਗੀਤਾਂ ਵਿੱਚ ਬਾਬਾ ਫਰੀਦ ਜੀ ਦੇ ਸਲੋਕ ਤੋਂ ਬਿਨਾਂ ਦਵਿੰਦਰ ਖੰਨੇਵਾਲਾ, ਕੰਗ ਸੋਨਪਾਲ, ਸਤਨਾਮ ਪੰਜਾਬੀ, ਅੰਜਲੀ ਖੁਰਾਣਾ ਅਤੇ ਜੋਗੀ ਰਾਏਕੋਟੀ ਨੇ ਆਪਣੀ ਕਲਮ ਰਾਹੀਂ ਹਾਜ਼ਰੀ ਲਵਾਈ ਹੈ। ਫਿਲਮ ਦਾ ਸੰਗੀਤ ਜੈਦੇਵ ਕੁਮਾਰ, ਗੁਰਮੀਤ ਸਿੰਘ ਅਤੇ ਜੱਗੀ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਵੱਖਰੇ ਪਲਾਂਟ ਦੇ ਕਾਰਨ ਫਿਲਮ ਦਰਸ਼ਕਾਂ ਦੇ ਮਨਾਂ ਵਿੱਚ ਛਾਪ ਛੱਡੇਗੀ।ਇਸ ਦੀ ਸ਼ੂਟਿੰਗ ਫਰੀਦਕੋਟ, ਦੋਰਾਹਾ, ਮਲੇਰਕੋਟਲਾ ਤੋਂ ਬਿਨਾਂ ਪੰਜਾਬ ਤੋਂ ਬਾਹਰ ਹਿਮਾਚਲ ਦੇ ਖੇਤਰਾਂ ਵਿੱਚ ਵੀ ਕੀਤੀ ਗਈ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media