ਮਾਛੀਵਾੜਾ ਸਾਹਿਬ, 12 ਜੂਨ (ਪੰਜਾਬ ਪੋਸਟ- ਬੱਬੀ) – ਪੰਜਾਬੀ ਲੇਖਕ ਬਲਬੀਰ ਸਿੰਘ ਬੱਬੀ ਜਿੰਨਾਂ ਦੀਆਂ ਰਚਨਾਵਾਂ ਅਕਸਰ ਹੀ ਪੰਜਾਬੀ ਅਖਬਾਰਾਂ ਤੇ
ਰਸਾਲਿਆਂ ਛਪਦੀਆਂ ਰਹਿੰਦੀਆਂ ਹਨ, ਨੇ ਇਸ ਵਾਰ ਆਪਣਾ ਜਨਮ ਦਿਨ ਖੂਨਦਾਨ ਕਰਕੇ ਮਨਾਇਆ।ਉਨਾਂ ਵਲੋਂ ਇਸ ਵਾਰ ਵੀਹਵੀਂ ਵਾਰ ਖੂਨਦਾਨ ਕੀਤਾ ਗਿਆ।ਬਲਬੀਰ ਸਿੰਘ ਬੱਬੀ ਅਨੁਸਾਰ ਉਹ ਰੈਡ ਕਰਾਸ ਲੁਧਿਆਣਾ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਵਿੱਚ ਵੀ ਖੂਨਦਾਨ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰ ਚੱੱਕਾ ਹੈ।
ਮਾਛੀਵਾੜਾ ਇਲਾਕੇ ਵਿੱਚ ਸਮਾਜ ਸੇਵੀ ਸੰਸਥਾ ਗੁਲਿਆਣੀ ਪਰਿਵਾਰ ਵਲੋਂ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ ਵਿੱਚ ਬਲਬੀਰ ਸਿੰਘ ਬੱਬੀ ਤੋਂ ਇਲਾਵਾ ਵੱਡੇ ਪੱਧਰ `ਤੇ ਨੌਜੁਆਨਾਂ ਨੇ ਖੂਨਦਾਨ ਕੀਤਾ।ਇਸ ਸਮੇ ਸ਼ਿਵ ਕੁਮਾਰ, ਅੰਮ੍ਰਿਤ ਸਮਰਾਲਾ, ਪਰਮਜੀਤ ਨੀਲੋਂ, ਗੁਲਿਆਣੀ ਪਰਿਵਾਰ ਨੇ ਬਲਬੀਰ ਬੱਬੀ ਨੂੰ ਜਿਥੇ ਜਨਮ ਦਿਨ ਦੀ ਵਧਾਈ ਦਿੱਤੀ ਉਥੇ ਸਮਾਜ ਸੇਵਾ ਕਾਰਜ਼ਾਂ ਲਈ ਸਨਮਾਨਿਤ ਵੀ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media