Monday, October 12, 2026

ਐਨ.ਸੀ.ਸੀ ਕੈਡਿਟਸ ਨੇ ਟਰੈਫਿਕ ਐਜੂਕੇਸ਼ਨ ਸੈਲ ਨਾਲ ਮਿਲ ਕੇ ਨਸ਼ਿਆਂ ਖਿਲਾਫ ਕੱਢੀ ਰੈਲੀ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ –  ਸੁਖਬੀਰ ਸਿੰਘ) – `ਏਕ ਭਾਰਤ ਸਰੇਸ਼ਟ ਭਾਰਤ` ਐਨ.ਸੀ.ਸੀ ਕੈਂਪ ਦੌਰਾਨ ਟਰੈਫਿਕ ਐਜੂਕੇਸ਼ਨ ਸੈਲ ਨਾਲ ਮਿਲ ਕੇ PUNJ1206201911ਟਰੈਫਿਕ ਨਿਯਮਾਂ ਨਸ਼ਿਆਂ ਦੀ ਬੁਰਾਈ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਆਮ ਪਬਲਿਕ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਾਧਵ ਵਿੱਦਿਆ ਨਿਕੇਤਨ ਸਕੂਲ ਤੋਂ ਇੱਕ ਰੈਲੀ ਦਾ ਆਯੋਜਨ ਕੀਤਾ।ਹੱਥਾਂ ਵਿੱਚ ਬੈਨਰ ਫੜ ਕੇ ਕੈਡਿਟਾਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋ ਬਚਣ ਦਾ ਸੁਨੇਹਾ ਦਿੱਤਾ।ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋ ਹੁੰਦੀ ਰੈਲੀ ਵਾਪਸ ਮਾਧਵ ਵਿੱਦਿਆ ਨਿਕੇਤਨ ਸਕੂਲ ਪਿਹੁੰਚ ਕੇ ਸਮਾਪਤ ਹੱਈ।ਇਸ ਰੈਲੀ ਦੀ ਅਗਵਾਈ ਕਰਨਲ ਰਵੀਦੀਪ ਸਿੰਘ ਕੈਂਟ ਕਮਾਂਡੈਂਟ, ਲੈਫ. ਜਰਨਲ ਪਰਮਜੀਤ ਸਿੰਘ, ਸੂਬੇਦਾਰ ਮੇਜਰ ਸੁਖਵਿੰਦਰ ਸਿੰਘ, ਇੰਸ: ਪਰਮਜੀਤ ਸਿੰਘ, ਇੰਸ: ਕੁਲਦੀਪ ਕੌਰ, ਏ.ਐਸ.ਆਈ ਕੰਵਲਜੀਤ ਸਿੰਘ ਕਰ ਰਹੇ ਸਨ।
 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply