ਭੀਖੀ,14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਧਲੇਵਾਂ ਵਾਲੀ ਸੜਕ `ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ ਦੀ 110 ਏਕੜ ਜ਼ਮੀਨ ਵਿਚ 9 ਖੁੱਲ੍ਹੇ
ਬੋਰਵੈਲ ਕਿਸੇ ਵੱਡੇ ਹਾਦਸੇ ਨੂੰ ਉਡੀਕ ਰਹੇ ਹਨ।ਪਿੱਛਲੇ ਦਿਨੀਂ ਹੋਏ ਜਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਬੱਚੇ ਫਤਹਿਵੀਰ ਸਿੰਘ ਨਾਲ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਪ੍ਰਤੀ ਲੋਕਾਂ `ਚ ਪਾਏ ਜਾ ਰਹੇ ਰੋਹ ਤੋਂ ਉਪਰੰਤ ਸੂਬੇ ਅੰਦਰ ਖੁੱਲ੍ਹੇ ਪਏ ਬੋਰਵੈਲਾਂ ਨੂੰ ਲੈ ਕੇ ਸਰਕਾਰ ਬਿਆਨ ਭਾਵੇਂ ਗੰਭੀਰਤਾ ਵਾਲੇ ਦੇ ਰਹੀ ਹੈ।ਖੁੱਲ੍ਹੇ ਬੋਰਵੈਲਾਂ ਦੀ ਜਾਣਕਾਰੀ ਦੇ ਵਾਲੇ ਲਈ ਇਨਾਮ ਵੀ ਐਲਾਨ ਦਿੱਤਾ ਹੈ।ਪ੍ਰੰਤੂ ਇਸ ਦਾ ਜ਼ਮੀਨੀ ਪੱਧਰ `ਤੇ ਅਤੇ ਪ੍ਰਸ਼ਾਸਨ `ਤੇ ਕੋਈ ਬਹੁਤਾ ਅਸਰ ਨਜ਼ਰ ਨਹੀਂ ਆ ਰਿਹਾ।
ਇਸ ਜ਼ਮੀਨ ਦੀ ਠੇਕੇ `ਤੇ ਵਾਹੀ ਕਰਨ ਵਾਲੇ ਕਿਸਾਨ ਰਜਿੰਦਰ ਸਿੰਘ ਜਿੰਦਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ `ਚ 9 ਖੁੱਲੇ੍ਹ ਬੋਰਵੈਲਾਂ ਤੋਂ ਇਲਾਵਾ ਦੋ ਨਿਕਾਸੀ ਬੋਰ ਵੀ ਹਨ, ਜੋ ਨਕਾਰਾ ਬੋਰਵੈਲਾਂ ਦੀ ਤਰ੍ਹਾਂ ਹੀ ਪਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਮੁਰੰਮਤ ਨੂੰ ਲੈ ਕੇ ਉਹ ਕਈ ਵਾਰ ਗੁਰਦੁਆਰਾ ਮੈਨੇਜਰ ਤੇ ਹਲਕਾ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀਆਂ ਕਰਨ ਦੇ ਨਾਲ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਲਿਖਤੀ ਬੇਨਤੀ ਪੱਤਰ ਭੇਜ ਚੁੱਕੇ ਹਨ।ਪ੍ਰੰਤੂ ਕੋਈ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਨੂੰ ਤਿਆਰ ਨਹੀਂ ਜਾਪਦਾ।ਗੁਰਦੁਆਰਾ ਸਾਹਿਬ ਦੇ ਮੈਨੇਜਰ ਅਜੈਬ ਸਿੰਘ ਨਾਲ ਸੰਪਰਕ ਕਰਨ `ਤੇ ਉਨ੍ਹਾਂ ਕਿਹਾ ਕਿ ਜ਼ਮੀਨ `ਚ ਚੱਲ ਰਹੇ 11 ਟਿਊਬਵੈਲਾਂ ਅਤੇ 2 ਨਿਕਾਸੀ ਬੋਰਾਂ ਬਾਰੇ ਤਾਂ ਜਾਣਕਾਰੀ ਹੈ, ਪ੍ਰੰਤੂ 7 ਖੁੱਲ੍ਹੇ ਪਏ ਨਕਾਰਾ ਬੋਰਵੈਲਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।ਉਨ੍ਹਾਂ ਕਿਹਾ ਕਿ ਨਕਾਰਾ ਬੋਰਾਂ ਬਾਰੇ ਕਿਸਾਨਾਂ ਨੇ ਕਦੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ।ਉਨ੍ਹਾਂ ਦੱਸਿਆ ਕਿ ਹੁਣ ਮਾਮਲਾ ਧਿਆਨ ਵਿਚ ਆਇਆ ਹੈ ਅਤੇ ਬੋਰਾਂ ਦਾ ਮਸਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media