ਲੌਂਗੋਵਾਲ,14 ਜੂਨ (ਜਗਸੀਰ ਲੌਂਗੋਵਾਲ ) – ਪੰਜਾਬੀ ਦੇ ਮਸ਼ਹੂਰ ਗਾਇਕ ਅਮਰੀਕ ਜੱਸਲ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗੀਤ `ਭਾਬੀਏ ਨੱਚ ਲੈ ਨੀ` ਅੱਜ
ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦੇ ਹੋਏ ਗਾਇਕ ਅਮਰੀਕ ਜੱਸਲ ਨੇ ਦੱਸਿਆ ਹੈ ਕਿ ਇਸ ਡਿਊਟ ਗੀਤ ਵਿੱਚ ਉਨਾਂ ਨਾਲ ਯੂ.ਕੇ ਤੋਂ ਗਾਇਕਾ ਮਾਹੀ ਧਾਲੀਵਾਲ ਹੈ।ਗੀਤ ਦਾ ਸੰਗੀਤ ਯੂ.ਐਸ.ਏ ਤੋਂ ਟੀ.ਐਮ.ਟੀ ਨੇ ਤਿਆਰ ਕੀਤਾ ਹੈ ਅਤੇ ਯੂ`ਕੇ ਐਂਜਲ ਯੂ.ਕੇ ਵਲੋਂ ਇਸ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਗੀਤ ਮਸ਼ਹੂਰ ਗੀਤਕਾਰ ਗੁਰਪ੍ਰੀਤ ਤੰਗੌਰੀ ਵਲੋਂ ਲਿਖਿਆ ਗਿਆ ਹੈ ਅਤੇ ਵੀਡੀਓ ਦਸੂਹਾ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ।ਇਹ ਇੱਕ ਪਰਿਵਾਰਕ ਗੀਤ ਹੈ ਜਿਸ ਨੂੰ ਪੂਰੇ ਪਰਿਵਾਰ ਵਿੱਚ ਬਹਿ ਕੇ ਸੁਣਿਆ ਜਾ ਸਕਦਾ ਹੈ ਅਤੇ ਗੀਤ ਦੀ ਵੀਡੀਓ ਵੀ ਬਹੁਤ ਹੀ ਸਾਫ਼ ਸੁਥਰੀ ਹੈ।ਇਸ ਮੌਕੇ ਗੀਤਕਾਰ ਗੁਰਪ੍ਰੀਤ ਤੰਗੌਰੀ ਨੇ ਕਿਹਾ ਇਸ ਗੀਤ ਰਾਹੀਂ ਦਿਓਰ ਅਤੇ ਭਰਜਾਈ ਦੇ ਸਤਿਕਾਰਤ ਰਿਸ਼ਤੇ ਨੂੰ ਪਰਿਵਾਰਕ ਤੌਰ `ਤੇ ਕਿਸ ਤਰ੍ਹਾਂ ਨਿਭਾਇਆ ਜਾਂਦਾ ਹੈ ਦੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media