Monday, April 20, 2026

ਲ਼ੱਭਾ ਪਰਸ ਵਾਪਸ ਕਰਕੇ ਨੌਜਵਾਨ ਨੇ ਇਮਾਨਦਾਰੀ ਦੀ ਦਿੱਤੀ ਮਿਸਾਲ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ  – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਡਰਾਈਵਰ ਦੇ ਗਵਾਚੇ ਪਰਸ ਨੂੰ ਵਾਪਸ ਕਰਕੇ ਨੌਜਵਾਨ ਹਰਵਿੰਦਰ ਸਿੰਘ ਨੇ PUNJ1406201905ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਦੇ ਡਰਾਈਵਰ ਸੁਰਜੀਤ ਸਿੰਘ ਦਾ ਪਰਸ ਗਵਾਚ ਗਿਆ ਸੀ।ਪਰਸ ਵਿੱਚ ਜਰੂਰੀ ਕਾਗਜਾਂ ਦੇ ਨਾਲ 15 ਹਜਾਰ ਦੇ ਕਰੀਬ ਰੁਪਏ ਵੀ ਸਨ।ਸੁਰਜੀਤ ਸਿੰਘ ਦਾ ਗਵਾਚਾ ਹੋਇਆ ਪਰਸ ਹਰਵਿੰਦਰ ਸਿੰਘ ਜੋ ਪਿੰਡ ਗੁਰਵਾਲੀ ਤਰਨ ਤਾਰਨ ਰੋਡ ਅੰਮ੍ਰਿਤਸਰ ਦਾ ਵਾਸੀ ਹੈ ਨੂੰ ਮਿਲਿਆ ਤਾਂ ਉਸ ਨੇ ਪਰਸ ਵਿਚੋਂ ਮਿਲੇ ਪਤੇ ’ਤੇ ਸੰਪਰਕ ਕਰਕੇ ਪਰਸ ਵਾਪਸ ਕੀਤਾ।ਸ਼੍ਰੋਮਣੀ ਕਮੇਟੀ ਦੇ ਦਫਤਰ ਪਰਸ ਵਾਪਸ ਕਰਨ ਪਹੁੰਚੇ ਹਰਵਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਵੱਲੋਂ ਸਨਮਾਨਿਤ ਕੀਤਾ ਗਿਆ।ਆਹਲੀ ਨੇ ਨੌਜਵਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨੇ ਲੱਭਿਆ ਹੋਇਆ ਪਰਸ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply