ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਦੁਨੀਆਂ ਭਰ `ਚ 29 ਜੂਨ ਨੂੰ ਮਨਾਏ ਜਾ ਰਹੇ ਨਸ਼ਾ ਵਿਰੋਧੀ ਦਿਵਸ ਦੇ ਮੱਦੇਨਜ਼ਰ ਆਮ ਲੋਕਾਂ ਨੂੰ
ਜਾਗਰੂਕ ਕਰਨ ਹਿੱਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਪਹਿਲ ਕਦਮੀਂ ਨਾਲ ਮਨਾਏ ਜਾ ਰਹੇ ਨਸ਼ਾ ਵਿਰੋਧੀ ਪੰਦਰਵਾੜੇ ਸਬੰਧੀ ਇਕ ਸੈਮੀਨਾਰ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਇਆ ਗਿਆ, ਜਿਸ ਵਿਚ ਸਹਾਇਕ ਕਮਿਸ਼ਨਰ ਪੁਲਿਸ ਪਿਆਰਾ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
ਪ੍ਰਿ. ਟੀਨਾ ਸ਼ਰਮਾ ਅਤੇ ਦਵਿੰਦਰ ਸਿੰਘ ਚਾਵਲਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਈ ਇਸ ਵਿਚਾਰ ਚਰਚਾ ਦਾ ਆਗਾਜ਼ ਸ਼ਾਇਰ ਦੇਵ ਦਰਦ ਨੇ ਆਪਣੇ ਸਿਅਰ “ਨਿਰਉਤਰ ਨੇ ਸਾਰੇ ਉਤਰ ਕਿਥੇ ਗਏ, ਪੁੱਛਦੀਆਂ ਨੇ ਮਾਵਾਂ ਪੁੱਤਰ ਕਿਥੇ ਗਏ” ਸਲੋਗਨ ਨਾਲ ਕੀਤਾ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਵਿਹਲੇ ਹੱਥ ਅਤੇ ਵਿਹਲਾ ਦਿਮਾਗ ਘਰ ਪਰਿਵਾਰ ਅਤੇ ਸਮਾਜ ਲਈ ਪ੍ਰੇਸ਼ਾਨੀ ਦਾ ਕਾਰਣ ਬਣਦਾ ਹੈ ਇਸ ਲਈ ਨਸ਼ੇ ਵਰਗੇ ਦੈਂਤ ਨੂੰ ਖਤਮ ਕਰਨ ਲਈ ਬੇਰੁਜ਼ਗਾਰੀ ਖਤਮ ਕਰਨ ਦੀ ਲੋੜ ਹੈ।
ਸਹਾਇਕ ਕਮਿਸਨਰ ਪੁਲਿਸ ਪਿਆਰਾ ਸਿੰਘ ਨੇ ਲੜੀ ਨੂੰ ਅੱਗੇ ਤੋਰਦਿਆਂ ਕਿਹਾ ਕਿ ਅਨਪੜ੍ਹਤਾ ਅਤੇ ਭੁੱਖਮਰੀ ਮਿਟਾਉਣ ਵਾਂਗ ਹੀ ਪੰਜਾਬੀਆਂ ਨੂੰ ਇਹ ਲੜਾਈ ਦੀ ਸ਼ੁਰੂਆਤ ਆਪਣੇ ਘਰਾਂ ਦੀਆਂ ਬਰੂਹਾਂ ਤੋਂ ਕਰਨੀ ਪਵੇਗੀ।ਉਨ੍ਹਾਂ ਕਿਹਾ ਕਿ ਮਾਰ ਧਾੜ ਵਾਲੇ ਗੀਤ ਸੰਗੀਤ ਅਤੇ ਸੋਸ਼ਲ ਮੀਡੀਏ ਦੇ ਛਲਾਵੇ ਤੋਂ ਬਾਹਰ ਕੱਢਣ ਲਈ ਸਾਨੂੰ ਆਪਣੇ ਬਚਿਆਂ ਨੂੰ ਮਿਆਰੀ ਪੁਸਤਕਾਂ ਵੱਲ ਪੇ੍ਰਰਿਤ ਕਰਨਾ ਚਾਹੀਦਾ ਹੈ।ਸਾਂਝ ਕੇਂਦਰ ਸੈਂਟਰਲ ਦੇ ਮੁੱਖੀ ਰਜਿੰਦਰ ਸਿੰਘ ਅਤੇ ਥਾਣਾ ਇਸਲਾਮਾਬਾਦ ਦੇ ਮੁਖੀ ਕੰਵਲਜੀਤ ਸਿੰਘ ਨੇ ਆਮ ਲੋਕਾਂ ਨੂੰ ਇਸ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਲਈ ਪੇ੍ਰਰਿਤ ਕੀਤਾ।
ਇਸ ਸਮੇਂ ਐਡਵੋਕੇਟ ਪ੍ਕਾਸ਼ਦੀਪ ਕੌਰ, ਗੁਰਚਰਨਜੀਤ ਸਿੰਘ, ਸਤਵੀਰ ਸਿੰਘ, ਲਾਲੀ ਭਾਟੀਆ, ਅਵਨੀਤ ਕੌਰ ਲਿਖਾਰੀ, ਸੁਭਾਸ਼ ਸ਼ਰਮਾ, ਪ੍ਰਤੀਕ ਸਹਿਦੇਵ, ਲਛਮਣ ਸਿੰਘ ਯੋਗੀ, ਪਰਮਜੀਤ ਬਾਵਾ, ਪੂਨਮ ਸ਼ਰਮਾ, ਮਿਨਾਕਸ਼ੀ ਮੋਹਿਤ ਆਦਿ ਤੋਂ ਇਲਾਵਾ ਸਕੂਲ ਸਟਾਫ ਅਤੇ ਸ਼ਹਿਰ ਵਾਸੀ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media