Saturday, March 7, 2026

ਪੀ.ਐਸ.ਆਈ.ਈ.ਸੀ ਵਲੋਂ ਡਿਫਾਲਟਰ ਅਲਾਟੀਆਂ ਨੂੰ ਸਮੇਂ `ਚ ਦਿੱਤੇ ਵਾਧੇ ਨੂੰ ਭਰਵਾਂ ਹੁੰਗਾਰਾ

ਚੰਡੀਗੜ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਮਾਲ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਵਲੋਂ ਨਿਰਮਾਣ ਦੀ ਸ਼ੁਰੂਆਤ ਅਤੇ ਆਪਣੀ ਇਕਾਈ ਵਿਚ ਉਤਪਾਦਨ ਸ਼ੁਰੂ ਕਰਨ ਲਈ ਦਿਤੇ ਸਮਾਂ ਮਿਆਦ ਦੇ ਵਾਧੇ ਨੂੰ ਵੱਖ ਵੱਖ ਫੋਕਲ ਪੁਆਇੰਟਾਂ `ਚ ਉਦਯੋਗਿਕ ਪਲਾਟਾਂ ਦੇ ਡਿਫਾਲਟਰ ਅਲਾਟੀਆਂ ਵਲੋਂ ਭਰਵਾਂ ਹੁੰਘਾਰਾ ਮਿਲਿਆ ਹੈ। ਇੱਕ ਵੱਡੀ ਰਾਹਤ ਦੇ ਰੂਪ ਵਿਚ ਹੁਣ ਇਹ ਡਿਫਾਲਟਰ ਉਦਯੋਗਿਕ ਪਲਾਟਾਂ ਦੇ ਮਾਲਕਾਂ ਕੋਲ ਵਾਧੇ ਸਬੰਧੀ ਬਣਦੀ ਫੀਸ ਦਾ ਭੁਗਤਾਨ ਕਰਕੇ 30 ਸਤੰਬਰ 2020 ਤੱਕ ਉਤਪਾਦਨ ਸ਼ੁਰੂ ਕਰਨ ਦਾ ਇਹ ਆਖ਼ਰੀ ਮੌਕਾ ਹੈ।
             ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਆਈ.ਈ.ਸੀ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਪਲਾਟ ਹੋਲਡਰਾਂ ਨੂੰ ਜਾਗਰੂਕ ਤੇ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੀ.ਐਸ.ਆਈ.ਈ.ਸੀ ਵਲੋਂ ਇਸ ਸਬੰਧੀ ਮੋਹਰੀ ਅਖ਼ਬਾਰਾਂ ਵਿਚ 9 ਮਾਰਚ,2 019 ਤੇ 1 ਜੂਨ 2019 ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ।ਸੂਬਾ ਸਰਕਾਰ ਵਲੋਂ ਕੀਤੇ ਇਸ ਉਪਰਾਲੇ ਦਾ ਜਿਥੇ ਉਦਯੋਗਾਂ ਵਲੋਂ ਸਵਾਗਤ ਕੀਤਾ ਗਿਆ ਹੈ ਉਥੇ ਹੀ ਪ੍ਰਭਾਵਿਤ ਪਲਾਟ ਹੋਲਡਰਾਂ ਨੇ ਵੀ ਇਸ ਨੂੰ ਖਿੜੇ ਮੱਥੇ ਲਿਆ ਹੈ।ਇਸ ਸਕੀਮ ਤਹਿਤ ਪੀ.ਐਸ.ਆਈ.ਈ.ਸੀ ਵਲੋਂ ਅਜਿਹੇ ਕੁਲ 3000 ਡਿਫਾਲਟਰਾਂ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਸ ਸਬੰਧੀ ਸਬੰਧਤ ਅਲਾਟੀਜ਼ ਵੱਲੋਂ ਵੱਧ ਚੜ ਕੇ ਹੁੰਘਾਰਾ ਮਿਲ ਰਿਹਾ ਹੈ ਅਤੇ ਪੀ.ਐਸ.ਆਈ.ਈ.ਸੀ  ਮੁਤਾਬਿਕ ਇਨਾਂ ਡਿਫਾਲਟਰ ਪਲਾਟ ਹੋਲਡਰਾਂ ਵਲੋਂ 21 ਕਰੋੜ ਰੁਪਏ ਦੇ ਕਰੀਬ ਡਿਫਾਲਟਿਡ ਰਾਸ਼ੀ ਜਮਾਂ ਕਰਵਾਈ ਗਈ ਹੈ।
             ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਡਿਫਾਲਟਰ ਅਲਾਟੀਆਂ ਨੂੰ 30 ਜੂਨ 2019 ਤੱਕ ਆਪਣੇ ਬਿਲਡਿੰਗ ਪਲਾਨ ਸਬੰਧਤ ਅਥਾਰਟੀਆਂ ਨੂੰ ਪ੍ਰਵਾਨਗੀ ਲਈ ਜਮਾਂ ਕਰਾਉਣ 30 ਸਤੰਬਰ 2019 ਤੱਕ ਪਲਾਟ `ਤੇ ਨਿਰਮਾਣ ਸ਼ੁਰੂ ਕਰਨ ਅਤੇ 30 ਸਤੰਬਰ 2020 ਤੱਕ ਇਕਾਈ ਵਿੱਚ ਉਤਪਾਦਨ ਸ਼ੁਰੂ ਕਰਨ ਸਬੰਧੀ ਕਿਹਾ ਗਿਆ ਹੈ। ਸਮਾਂ ਮਿਆਦ ਵਿੱਚ ਦਿੱਤੇ ਗਏ ਇਸ ਵਾਧੇ ਦਾ ਲਾਹਾ ਲੈਣ ਲਈ ਕੁਝ ਸ਼ਰਤਾਂ ਪੂਰੀਆਂ ਕਰਨੀ ਹੋਣਗੀਆਂ, ਜਿਵੇਂ ਡਿਫਾਲਟਰ ਪਲਾਟ ਹੋਲਡਰਾਂ ਨੂੰ ਪੀ.ਐਸ.ਆਈ.ਈ.ਸੀ  ਕੋਲ ਪਲਾਟ ਦੀ ਕੀਮਤ ਬਾਬਤ ਬਣਦੇ ਬਕਾਏ ਦੇ ਨਾਲ-ਨਾਲ ਜ਼ਮੀਨ ਦੀ ਵਧੀ ਹੋਈ ਕੀਮਤ, ਵਿਆਜ, ਪੀਨਲ ਵਿਆਜ ਤੇ ਵਾਧੇ ਦੀ ਫੀਸ 30 ਜੂਨ 2019 ਤੋਂ ਪਹਿਲਾਂ ਅਦਾ ਕਰਨੀ ਹੋਵੇਗੀ।
                ਇਸ ਰਾਹਤ ਦਾ ਲਾਹਾ ਲੈਣ ਸਬੰਧੀ ਸਾਰੇ ਡਿਫਾਲਟਰ ਪਲਾਟ ਹੋਲਡਰਾਂ ਨੂੰ 30 ਜੂਨ 2019 ਤੋਂ ਪਹਿਲਾਂ ਆਪਣੇ ਬਕਾਏ ਜਮਾਂ ਕਰਾਉਣ ਦੀ ਲੋੜ ਹੈ, ਅਜਿਹਾ ਕਰਨ ਲਈ ਇਹ ਆਖ਼ਰੀ ਮੌਕਾ ਹੈ ਅਤੇ ਜੇਕਰ ਕੋਈ ਨਿਰਧਾਰਿਤ ਮਿਤੀ ਤੱਕ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਤਾਂ ਪੀ.ਐਸ.ਆਈ.ਈ.ਸੀ  ਵਲੋਂ ਸਬੰਧਤ ਪਲਾਟ ਕੈਂਸਲ ਕਰ ਦਿੱਤੇ ਜਾਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply