ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਯੋਗ ਸੰਸਥਾਨ ਅਤੇ ਮਾਨਵ ਕਲਿਆਣ ਯੋਗ ਟਰੱਸਟ ਵੱਲੋਂ ਸਥਾਨਕ ਸ਼ਾਂਤੀ ਨਿਕੇਤਨ ਪਾਰਕ ਵਿਖੇ
ਯੋਗ ਕੈਂਪ ਲਗਾ ਕੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਬਾਬਾ ਜਗਤਾਰ ਸਿੰਘ ਸਟੇਟ ਐਵਾਰਡੀ, ਭਾਰਤੀ ਯੋਗ ਸੰਸਥਾਨ ਧੂਰੀ ਇਕਾਈ ਦੇ ਪ੍ਰਧਾਨ ਮਦਨ ਲਾਲ, ਗੁਰਦਿਆਲ ਨਿਰਮਾਣ ਆਦਿ ਵੱਲੋਂ ਯੋਗ ਪ੍ਰੇਮੀਆਂ ਨੂੰ ਯੋਗ ਆਸਨ ਤੇ ਪ੍ਰਣਾਯਾਮ ਦਾ ਅਭਿਆਸ ਕਰਵਾਇਆ ਗਿਆ।ਬਾਬਾ ਜਗਤਾਰ ਸਿੰਘ, ਮਦਨ ਲਾਲ, ਰੂਪ ਚੰਦ, ਹੰਸ ਰਾਜ ਗਰਗ ਆਦਿ ਨੇ ਦੱਸਿਆ ਕਿ ਯੋਗਾ ਨਾਲ ਜਿੱਥੇ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ, ਉੱਥੇ ਹੀ ਸ਼ਰੀਰ ਦੀਆਂ ਅਨੇਕਾਂ ਪੁਰਾਣੀਆਂ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ।ਉਹਨਾਂ ਅੰਗਰੇਜ਼ੀ ਦਵਾਈਆਂ ਦੀ ਬਜਾਏ ਨੈਚੁਰੋਪੈਥੀ ਨਾਲ ਜੁੜਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੁਦਰਤੀ ਇਲਾਜ਼ ਪ੍ਰਣਾਲੀ ਕੁਦਰਤ ਦੀ ਦੇਣ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਤਾਇਲ, ਪਵਨ ਕੁਮਾਰ ਗਰਗ ਐਡਵੋਕੇਟ ਪ੍ਰਧਾਨ ਰਾਮ ਬਾਗ ਚੈਰੀਟੇਬਲ ਸੋਸਾਇਟੀ, ਰਾਮ ਕ੍ਰਿਸ਼ਨ, ਗੋਪਾਲ ਦਾਸ, ਸਤੀਸ਼ ਕੁਮਾਰ, ਸੁਨੀਲ ਬਾਂਸਲ, ਅਸ਼ੋਕ ਕੁਮਾਰ, ਭਾਰਤ ਭੂਸ਼ਨ, ਅੰਜੂ ਰਾਣੀ ਅਤੇ ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media