ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਬਾਬਾ ਅਮਰ ਨਾਥ ਲੰਗਰ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਭਗਤਾਂ ਦੀ
ਸੇਵਾ ਲਈ ਲੰਗਰ ਰਵਾਨਾ ਕੀਤਾ ਗਿਆ।ਲੰਗਰ ਰਵਾਨਾ ਕਰਨ ਦੀ ਰਸਮ ਅਕਾਲੀ ਦਲ ਦੇ ਸੀਨੀਅਰ ਆਗੂ ਅਮਨ ਵੀਰ ਚੈਰੀ ਨੇ ਅਦਾ ਕੀਤੀ।ਅਮਨ ਵੀਰ ਸਿੰਘ ਨੇ ਕਿਹਾ ਕਿ ਲੰਗਰ ਦੀ ਸੇਵਾ ਉਤਮ ਸੇਵਾ ਹੈ।ਇਹ ਲੰਗਰ ਕਮੇਟੀ ਜਿਹੜੀ ਹਰ ਸਾਲ ਸ਼ਭ ਤੋਂ ਉਚੇ ਧਰਮ ਸਥਾਨ `ਤੇ ਲੰਗਰ ਲਗਾਉਂਦੀ ਹੈ ਵਧਾਈ ਦੀ ਪਾਤਰ ਹੈ।
ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਸੁਨੀਲ ਕਾਂਤ, ਜਗਦੀਸ਼ ਬਾਂਸਲ, ਰਵਿੰਦਰ ਗੋਰਖਾ, ਅਸ਼ੋਕ ਘੋਗਾ, ਚਰਨ ਦਾਸ ਤੋਂ ਇਲਾਵਾ ਪਰਮਿੰਦਰ ਗੋਇਲ, ਮਨਿੰਦਰ ਸਿੰਘ ਲਖਮੀਰ ਵਾਲਾ, ਭਾਜਪਾ ਦੇ ਸੀਨੀਅਰ ਆਗੂ ਸੰਕਰ ਬਾਸਲ, ਨਗਰ ਕੋਸਲਰ ਮੋਨਿਕਾ ਗੋਇਲ, ਕਾਤਾ ਪੱਪਾ, ਯਾਦਵਿੰਦਰ ਨਿਰਮਾਣ, ਦਰਸ਼ਨ ਸਿੰਘ ਮੋਰਾਂਵਾਲੀ, ਵਿਕਰਮ ਵਿੱਕੀ, ਅਗਰਵਾਲ ਸਭਾ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਨਰੇਸ਼ ਸ਼ਰਮਾ, ਚਮਕੋਰ ਸਿੰਘ ਮੋਰਾਂਵਾਲੀ ਬਾਬਾ ਸਿੰਘ, ਸੰਦੀਪ ਜ਼ਿੰਦਲ, ਰਜ਼ਤ ਸ਼ਰਮਾ, ਮੁਕੇਸ਼ ਵਰਮਾ, ਅਸ਼ੋਕ ਬਬੂ, ਅਸ਼ੋਕ ਧਰਮਗੜੀਆ, ਰਾਜੀਵ ਮਿੰਟਾ, ਨਗਰ ਕੋਸਲਰ ਬਗੀਰਥ ਗੋਇਲ, ਸੁਰਿੰਦਰ ਵੀਰ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media