ਭੀਖੀ/ਮਾਨਸਾ, 25 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼਼ੋ੍ਮਣੀ ਕਮੇਟੀ ਨੇ ਸਕੂਲਾਂ `ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਾਹਿਤ ਕੈਂਪ ਲਗਾਏ ਗਏ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ਼਼ੋ੍ਰਮਣੀ ਕਮੇਟੀ ਸਕੂਲਾਂ `ਚ ਗੁਰਮਤਿ ਸਾਹਿਤ ਭੇਜੇਗੀ ਤਾਂ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਜਾ ਸਕੇ।ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹਲਕਾ ਜੋਗਾ ਦੇ ਕੈਂਪਾਂ `ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕਰਨ ਮੌਕੇ ਗੱਲਬਾਤ ਕਦਿਆਂ ਉਨ੍ਹਾਂ ਸਿੱਖ ਸੰਸਥਾਵਾਂ, ਵਿੱਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗੁਰਮਤਿ ਰਹਿਣੀ ਨਾਲ ਜੋੜਨ ਲਈ ਸੰਯੁਕਤ ਯਤਨ ਕਰਨ ਦੇ ਨਾਲ ਹੀ ਸਮਾਜਿਕ ਕੁਰੀਤੀਆਂ ਪ੍ਰਤੀ ਵੀ ਸੁਚੇਤ ਕਰਨ। ਸ਼ੋ੍ਰਮਣੀ ਕਮੇਟੀ ਮੈਂਬਰ ਤੇ ਕੈਂਪਾਂ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਝੱਬਰ ਨੇ ਇਹ ਕੈਂਪ ਹਰ ਸਾਲ ਲਗਾਉਣ ਦੀ ਵਚਨਬੱਧਤਾ ਵੀ ਦੁਹਰਾਈ।ਉਨ੍ਹਾਂ ਦੱਸਿਆ ਕਿ ਸ਼਼ੋ੍ਰਮਣੀ ਕਮੇਟੀ ਵਲੋਂ ਹਲਕੇ `ਚ ਉਪਰੋਕਤ ਕੈਂਪਾਂ ਤੋਂ ਇਲਾਵਾ ਕੈਂਸਰ ਪੀੜਤਾਂ ਨੂੰ ਸਭ ਤੋਂ ਵਧੇਰੇ ਆਰਥਿਕ ਸਹਾਇਤਾ ਦਿੱਤੀ ਗਈ ਹੈ।ਜਿ਼ਕਰਯੋਗ ਹੈ ਕਿ 53 ਪਿੰਡਾਂ `ਚ ਲਗਾਏ ਗਏ 60 ਕੈਂਪਾਂ `ਚ 3035 ਬੱਚਿਆਂ ਨੇ ਭਾਗ ਲਿਆ ਸੀ ਅਤੇ ਵੱਖ-ਵੱਖ ਉਮਰ ਵਰਗਾਂ ਦੇ 9-9 ਬੱਚੇ ਗੁਰਮਤਿ ਪੇਪਰ ਲਈ ਚੁਣੇ ਗਏ ਸਨ।ਅੱਵਲ ਆਏ 9 ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਤਰਫ਼ੋਂ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਜਦਕਿ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਆ ਗਿਆ।ਸਮਾਗਮ ਦੌਰਾਨ ਉਨ੍ਹਾਂ ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਮਹੀਨਾ ਭਰ ਚੱਲੇ ਕੈਂਪਾਂ `ਚ ਸੇਵਾਵਾਂ ਨਿਭਾਈਆਂ ਸਨ।
ਇਸ ਮੌਕੇ ਹਰਦੇਵ ਸਿੰਘ ਬਾਦਲ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਉਦੈ ਸਿੰਘ ਲੌਾਗੋਵਾਲ, ਗੁਰਮੇਲ ਸਿੰਘ ਫਫੜੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰੇਮ ਕੁਮਾਰ ਅਰੋੜਾ, ਮੁਨੀਸ਼ ਬੱਬੀ ਦਾਨੇਵਾਲੀਆ, ਭੋਲਾ ਸਿੰਘ ਇੰਚਾਰਜ ਮਾਲਵਾ ਜੋਨ ਧਰਮ ਪ੍ਰਚਾਰ ਕਮੇਟੀ, ਸਤਨਾਮ ਸਿੰਘ ਝੱਬਰ, ਪਰਮਜੀਤ ਸਿੰਘ ਫਰਵਾਹੀ, ਬਲਜੀਤ ਸਿੰਘ ਅਤਲਾ, ਪਿਆਰਾ ਸਿੰਘ ਗੁੜਥੜੀ, ਬਬਲੀ ਸਿੰਘ ਝੱਬਰ, ਅਜੈਬ ਸਿੰਘ ਮੈਨੇਜਰ ਭੀਖੀ, ਰਾਜ ਸਿੰਘ ਅਲੀਸ਼ੇਰ, ਭਰਪੂਰ ਸਿੰਘ ਅਤਲਾ, ਪ੍ਰਿੰਸੀਪਲ ਸੁਖਦੇਵ ਸਿੰਘ, ਪ੍ਰਿੰਸੀਪਲ ਗੁਰਮੀਤ ਕੌਰ ਫਫੜੇ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media