Thursday, June 25, 2026

ਸਾਹਿਤ ਸਭਾ ਵੱਲੋਂ ਪਵਨ ਹਰਚੰਦਪੁਰੀ ਦਾ ਸਨਮਾਨ ਕਰਨ ਦਾ ਫੈਸਲਾ

ਗੁਲਜ਼ਾਰ ਸਿੰਘ ਸ਼ੌਂਕੀ ਦਾ ਗੀਤ ਸੰਗ੍ਰਹਿ ਲੋਕ ਅਰਪਣ ਕੀਤਾ

PUNJ2606201907ਧੂਰੀ, 26 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ `ਚ ਸਾਹਿਤ ਸਭਾ ਧੂਰੀ (ਰਜਿ.) ਵੱਲੋਂ ਖੁਸ਼ੀਆਂ ਭਰਿਆ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ ਕੀਤਾ ਗਿਆ।
 ਇਸ ਸਮਾਗਮ ਵਿੱਚ ਜਸਵੰਤ ਸਿੰਘ ਗੱਜਣਮਾਜਰਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਜਦਕਿ  ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ, ਕਿਰਪਾਲ ਸਿੰਘ ਜਵੰਧਾ, ਗੁਰਦਿਆਲ ਨਿਰਮਾਣ, ਬਲਦੇਵ ਸਿੰਘ ਧਾਂਦਰਾ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਰਾਜਵੀਰ ਲਸੋਈ ਸ਼ਾਮਿਲ ਹੋਏ। ਸੁਰਿੰਦਰ ਸ਼ਰਮਾ ਨਾਗਰੀ ਨੇ ਹਾਜ਼ਰ ਲੇਖਕਾਂ ਨੂੰ `ਜੀ ਆਇਆਂ` ਕਿਹਾ।ਸਮਾਗਮ ਵਿੱਚ ਭਰਾਤਰੀ ਸੰਸਥਾ ਪੰਜਾਬੀ ਸਾਹਿਤ ਸਭਾ ਧੂਰੀ (ਰਜਿ.) ਦੇ ਮੈਂਬਰ ਵੀ ਸ਼ਾਮਿਲ ਹੋਏ।
ਸਾਰਿਆਂ ਵੱਲੋਂ ਮਿਲ ਕੇ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲ਼ੀ ਵੱਲੋਂ ਇਹਨਾਂ ਦੀ ਕਿਤਾਬ `ਏਲੀਅਨਜ਼ ਦੀ ਧਰਤੀ ਤੇ” ਬਾਲ ਸਾਹਿਤ ਪੁਰਸਕਾਰ ਲਈ ਚੁਣੇ ਜਾਣ `ਤੇ ਵਧਾਈਆਂ ਦਿੱਤੀਆਂ ਗਈਆਂ।ਲੇਖਕਾਂ ਨਾਲ ਪਵਨ ਹਰਚੰਦਪੁਰੀ ਵੱਲੋਂ ਖੁਸ਼ੀ ਸਾਂਝੀ ਕਰਨ ਉਪਰੰਤ ਸਾਰਿਆਂ ਨੂੰ ਚਾਹ-ਪਾਣੀ ਛਕਾਇਆ ਗਿਆ।ਉੱਘੇ ਵਿਗਿਆਨੀ ਡਾ. ਅਵਤਾਰ ਸਿੰਘ ਢੀਂਡਸਾ ਵੱਲੋਂ ਪਵਨ ਹਰਚੰਦਪੁਰੀ ਦੇ ਪੁਰਸਕਾਰਤ ਨਾਵਲ ਬਾਰੇ ਪੂਰੀ ਜਾਣਕਾਰੀ ਦਿੱਤੀ।ਮਾ. ਸੁਖਦੇਵ ਸ਼ਰਮਾ ਨੇ ਕਿਤਾਬ ਦੇ ਹੋਰ ਸਾਰਥਿਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਇਸ ਵਿਚਾਰ ਚਰਚਾ ਵਿੱਚ ਡਾ. ਰਾਕੇਸ਼ ਸ਼ਰਮਾ, ਦਰਸ਼ਨ ਸਿੰਘ ਬਾਲੀਆਂ, ਰਾਜਿੰਦਰ ਪਾਲ, ਮਾ. ਪ੍ਰੇਮ ਕੁਮਾਰ, ਠੇਕੇਦਾਰ ਪ੍ਰੇਮ ਕੁਮਾਰ ਨੇ ਭਾਗ ਲਿਆ। ਸਭਾ ਵੱਲੋਂ ਪਵਨ ਹਰਚੰਦਪੁਰੀ ਨੂੰ 7 ਜੂਲਾਈ 2019 ਦਿਨ ਐਤਵਾਰ ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ ਲਈ ਚੁਣੇ ਜਾਣ ਦੀ ਖੁਸ਼ੀ ਵਿੱਚ ਉਹਨਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਮੇਂ ਗੁਲਜ਼ਾਰ ਸਿੰਘ ਸ਼ੌਂਕੀ ਦੀ ਪੁਸਤਕ “ਲਾਲੋ ਨੂੰ ਦਿੱਤੀ ਵਡਿਆਈ” (ਗੀਤ ਸੰਗ੍ਰਹਿ) ਸਾਰੇ ਲੇਖਕਾਂ ਵੱਲੋਂ ਲੋਕ ਅਰਪਣ ਕੀਤੀ ਗਈ।ਇਸ ਪੁਸਤਕ ਬਾਰੇ ਡਾ. ਤੇਜਵੰਤ ਮਾਨ ਅਤੇ ਪਵਨ ਹਰਚੰਦਪੁਰੀ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮੇਂ ਪਵਨ ਹਰਚੰਦਪੁਰੀ ਦੇ ਸਾਹਿਤਕ ਗੁਰੂ, ਉੱਘੇ ਗਜ਼ਲਕਾਰ ਮਹਿੰਦਰ ਸਿੰਘ ਮਾਨਵ ਦੀ ਯਾਦ ਵਿੱਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਉਪਰੋਕਤਾਂ ਤੋਂ ਇਲਾਵਾ ਅਮਰਜੀਤ ਸਿੰਘ ਅਮਨ, ਸੱਤਪਾਲ ਪਰਾਸ਼ਰ, ਸੁਰਜੀਤ ਸਿੰਘ ਰਾਜੋਮਾਜਰਾ, ਅਨਵਰ ਖਾਂ, ਦਿਲਸ਼ਾਦ ਖਾਂ, ਨਾਹਰ ਸਿੰਘ ਮੁਬਾਰਕਪੁਰੀ, ਗੁਰਜੀਤ ਸਿੰਘ ਜਹਾਂਗੀਰ, ਕਾ. ਰਮੇਸ਼ ਜੈਨ, ਜਗਦੀਸ਼ ਸਿੰਘ ਖੀਪਲ, ਸੁਖਦੇਵ ਪੇਂਟਰ, ਜੀਵਨ ਬੜੀ, ਦਰਦੀ ਚੁੰਘਾਂਵਾਲਾ, ਅਮਰੀਕ ਸਿੰਘ ਕੈਂਥ, ਵਿਜੈ ਸੌਫਤ ਬਿੱਟੂ ਅਤੇ ਸੁਖਵੀਰ ਧੀਮਾਨ ਨੇ ਗੀਤ, ਨਰੰਜਣ ਸਿੰਘ ਦੋਹਲਾ, ਹਰਦਿਆਲ ਸਿੰਘ ਭਾਰਦਵਾਜ ਅਤੇ ਸ਼ੇਰ ਸਿੰਘ ਬੇਨੜਾ ਨੇ ਗਜ਼ਲਾਂ, ਜਗਦੇਵ ਸ਼ਰਮਾਂ, ਜਗਰੂਪ ਸਿੰਘ ਦੋਹਲਾ, ਅਸ਼ੋਕ ਭੰਡਾਰੀ ਅਤੇ ਕਰਤਾਰ ਠੁੱਲੀਵਾਲ ਨੇ ਕਵਿਤਾਵਾਂ, ਜਸਵੰਤ ਸਿੰਘ ਜੋਸ਼ ਅਤੇ ਵੈਦ ਬੰਤ ਸਿੰਘ ਸਾਰੋਂ ਨੇ ਕਵੀਸ਼ਰੀਆਂ, ਸੁਰਿੰਦਰ ਸ਼ਰਮਾਂ ਨਾਗਰੀ ਨੇ ਆਪਣੇ ਵਿਅੰਗ ਸੁਣਾਏ।ਬੋਲੀਆਂ ਗਈਆਂ ਰਚਨਾਵਾਂ ਉੱਪਰ ਰਾਜੀਵ ਤੋਗਾਹੇੜੀ, ਸੁਖਪਾਲ ਸਿੰਘ ਧੀਰੋਮਾਜਰਾ ਨੇ ਆਪਣੇ ਵਿਚਾਰ ਪੇਸ਼ ਕੀਤੇ।ਮੰਚ ਸੰਚਾਲਨ ਅਮਰਜੀਤ ਸਿੰਘ ਅਮਨ ਨੇ ਬਾਖੂਬੀ ਨਿਭਾਇਆ।

Check Also

ਚੇਅਰਮੈਨ ਰਿੰਟੂ ਨੇ ਘਾਲਾ ਮਾਲਾ ਚੌਕ ਤੋਂ ਗੋਪਾਲ ਮੰਦਰ ਸੜਕ ਦੇ ਨਿਰਮਾਣ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਆਮ ਆਦਮੀ …

Leave a Reply