Wednesday, June 24, 2026

ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ਼ ਪੰਜਾਬ ਦੀ ਸਰਬਸੰਮਤੀ ਨਾਲ ਸੰਪਨ ਹੋਈ ਚੋਣ

ਅਜੈ ਸ਼ਰਮਾ ਗੁਰਦਾਸਪੁਰ ਪ੍ਰਧਾਨ ਅਤੇ ਜਗਮੋਹਨ ਸਿੰਘ ਸੰਗਰੂਰ ਬਣੇ ਜਨਰਲ ਸਕੱਤਰ

PUNJ2606201911ਲੌਂਗੋਵਾਲ, 26 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਲੁਧਿਆਣਾ ਵਿਖੇ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ਼ ਪੰਜਾਬ ਦੀ ਸਾਲ 2019-20 ਅਤੇ 2020-21 ਲਈ ਨਵੀਂ ਟੀਮ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਜਿਸ ਵਿੱਚ ਅਜੈ ਸ਼ਰਮਾ ਗੁਰਦਾਸਪੁਰ ਨੂੰ ਪ੍ਰਧਾਨ ਅਤੇ ਜਗਮੋਹਨ ਸਿੰਘ ਸੰਗਰੂਰ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ।ਇਸ ਮੌਕੇ 21 ਜ਼ਿਲਿਆਂ ਦੇ ਨੁਮਾਇੰਦਿਆਂ ਵਲੋਂ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਵਿੱਚ ਹਿੱਸਾ ਲਿਆ ਗਿਆ ਅਤੇ ਸਾਰੀ ਚੋਣ ਪ੍ਰਕਿਰਿਆ ਨੂੰ ਬਹੁਤ ਹੀ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।ਨਵੇਂ ਚੁਣੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੇ ਪੰਜਾਬ ਦੇ ਬੈਂਕਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਹਿਕਾਰਤਾ ਮੰਤਰੀ ਪੰਜਾਬ ਤੇ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਭਰਪੂਰ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਫੈਡਰੇਸ਼ਨ ਦਾ ਆਮ ਇਜਲਾਸ ਹੋਵੇਗਾ ਅਤੇ ਨਵੀਂ ਟੀਮ ਤੇ ਅਹੁਦੇਦਾਰ ਨਿਯੱਕਤ ਕੀਤੇ ਜਾਣਗੇ।ਦੱਸਣਯੋਗ ਹੈ ਕਿ ਫੈਡਰੇਸ਼ਨ ਦਾ ਸਮਾਂ 2 ਸਾਲ ਦਾ ਹੁੰਦਾ ਹੈ ਅਤੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ `ਤੇ 20 ਬੈਂਕ ਅਤੇ 1 ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਸ ਮੌਕੇ ਹਰਪ੍ਰੀਤ ਸਿੰਘ ਬਠਿੰਡਾ, ਰਾਕੇਸ਼ ਸ਼ਰਮਾ ਪਟਿਆਲਾ, ਮੋਟਾ ਰਾਮ ਮੁਕਤਸਰ, ਬਚਿੱਤਰ ਸਿੰਘ ਮਾਨਸਾ, ਮੁਨੀਸ਼ ਆਹੂਜਾ ਫ਼ਰੀਦਕੋਟ, ਧੀਰਜ ਸ਼ਰਮਾ ਮੋਗਾ, ਰਜਨੀਸ਼ ਕੁਮਾਰ ਹੁਸ਼ਿਆਰਪੁਰ, ਮਹੇਸ਼ ਸ਼ਰਮਾ ਕਪੂਰਥਲਾ, ਧਨਵੰਤ ਸੇਖੋਂ ਲੁਧਿਆਣਾ, ਸਤਨਾਮ ਔਲਖ ਜਲੰਧਰ, ਪੁਸ਼ਪਿੰਦਰ ਸਿੰਘ ਰੋਪੜ, ਅਜਨੀਸ਼ ਕੁਮਾਰ ਪਟਿਆਲਾ, ਸੁਖਪਾਲ ਸੋਹੀ, ਇਕਬਾਲ ਸਿੱਧੂ, ਸੁਖਵਿੰਦਰ ਸਿੰਘ ਨਵਾਂਸ਼ਹਿਰ, ਧਰਮਪ੍ਰੀਤ ਚੰਡੀਗੜ੍ਹ, ਕੁਲਦੀਪ ਸਿੰਘ ਮੁਹਾਲੀ, ਕੁਲਵਿੰਦਰ ਸਿੰਘ ਫ਼ਤਿਹਗੜ੍ਹ, ਸਰਬਜੀਤ ਬਹਾੜ ਮੋਗਾ, ਹਰ ਪ੍ਰਕਾਸ਼ ਤਰਨਤਾਰਨ, ਪ੍ਰਗਟ ਸਿੰਘ, ਦਵਿੰਦਰ ਸਿੰਘ, ਰੁਲਦੂ ਸਿੰਘ, ਗੋਬਿੰਦ ਸਿੰਘ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply