Sunday, August 23, 2026

ਜਿਲ੍ਹਾ ਤੇ ਸੈਸ਼ਨ ਜੱਜ ਨੇ ਬਜੁਰਗ ਆਸ਼ਰਮ `ਚ ਮਨਾਇਆ ਆਪਣੇ ਬੇਟੇ ਵਿਕਰਾਂਤ ਜੋਲੀ ਦਾ ਜਨਮ ਦਿਨ

PUNJ2706201917ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਸਹਿਜ ਨਾਥ ਸੰਸਥਾ ਪਿੰਡ ਬੜੋਈ ਜੁਗਿਆਲ ਵਿਖੇ ਜਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕਮਲਦੀਪ ਭੰਡਾਰੀ ਨੇ ਆਪਣੇ ਬੇਟੇ ਵਿਕਰਾਂਤ ਜੋਲੀ ਦਾ ਜਨਮ ਦਿਨ ਮਨਾਇਆ।ਉਨ੍ਹਾਂ ਆਸ਼ਰਮ ਵਿੱਚ ਰਹਿੰਦੇ ਬਜੁਰਗਾਂ ਨਾਲ ਸਮਾਂ ਬਿਤਾਇਆ ਅਤੇ ਵਿਕਰਾਂਤ ਜੋਲੀ ਨੇ ਆਪਣੇ ਜਨਮ ਦਿਨ `ਤੇ ਕੇਕ ਕੱਟ ਕੇ ਖੁਸ਼ੀ ਦੇ ਪਲ ਉਨ੍ਹਾਂ ਨਾਲ ਸਾਂਝੇ ਕੀਤੇ।ਵਿਕਰਾਂਤ ਜੋਲੀ ਨੇ ਕਿਹਾ ਕਿ ਸਾਨੂੰ ਆਪਣੇ ਬਜੁਰਗਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਉਨਾਂ ਨਾਲ ਹਰ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਰੁਝੇਵੇਂ ਭਰੀ ਜਿੰਦਗੀ ਵਿੱਚੋਂ ਕੁੱਝ ਸਮਾਂ ਆਪਣੇ ਬਜੂਰਗਾਂ ਦੇ ਲਈ ਜਰੂਰ ਕੱਢਣਾ ਚਾਹੀਦਾ ਹੈ।ਉਨ੍ਹਾਂ ਨੇ ਬਜੁਰਗਾਂ ਨੂੰ ਤੋਹਫੇ ਵੀ ਵੰਡੇ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply