ਲੌਂਗੋਵਾਲ, 28 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਲੇਖਕ, ਸਮਾਜ ਸੇਵਕ ਅਤੇ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਮੋਹਨ
ਸ਼ਰਮਾ ਦੀ ਨਸ਼ਿਆਂ ਤੋਂ ਸੁਚੇਤ ਕਰਦੀ ਪੁਸਤਕ ‘ਨਸ਼ਾ ਖ਼ੋਰੀ, ਚਿੰਤਾ, ਚਿੰਤਨ ਅਤੇ ਚੇਤਨਾ ਦੇ ਦੂਜੇ ਐਡੀਸ਼ਨ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਲਾਇਟ ਸੰਸਥਾ ਵਿਖੇ ਜਿਲ੍ਹਾ ਪੱਧਰੀ ਨਸ਼ਾ ਵਿਰੋਧੀ ਦਿਵਸ ਤੇ ਤਾੜੀਆਂ ਦੀ ਗੂੰਜ ਵਿੱਚ ਰਲੀਜ਼ ਕੀਤਾ। ਉਨ੍ਹਾਂ ਨੇ ਸ਼ਰਮਾ ਦੀ ਨਸ਼ਾ ਵਿਰੋਧੀ ਆਰੰਭੀ ਮੁਹਿੰਮ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਹੋਏ ਕੁਰਾਹੇ ਪਈ ਜਵਾਨੀ ਨੂੰ ਠੀਕ ਰਾਹ `ਤੇ ਲਿਆਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਹਨ।ਥੋਰੀ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਪੇ ਆਪਣੇ ਔਲਾਦ ਰੂਪੀ ਕੀਮਤੀ ਸਰਮਾਏ ਨੂੰ ਸੰਭਾਲਣ ਲਈ ਆਪ ਰੋਲ ਮਾਡਲ ਬਣ ਕੇ ਬੱਚਿਆਂ ਦਾ ਮਾਰਗ ਦਰਸ਼ਨ ਕਰਨ।
ਇਸ ਮੌਕੇ ਸ਼ਰਮਾ ਨੇ ਜਿਥੇ ਡਿਪਟੀ ਕਮਿਸ਼ਨਰ ਥੋਰੀ ਦਾ ਪੁਸਤਕ ਰਲੀਜ਼ ਕਰਨ ਲਈ ਧੰਨਵਾਦ ਕੀਤਾ, ਉਥੇ ਹੀ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਅੱਗੇ ਆਉਣ ਅਤੇ ਨਸ਼ਾ ਤਸ਼ਕਰਾਂ ਵਿਰੁੱਧ ਆਵਾਜ਼ ਬੁਲੰਦ ਕਰਨ।ਇਸ ਸਮੇਂ ਐਸ.ਐਸ.ਪੀ ਡਾ. ਸੰਦੀਪ ਗਰਗ, ਐਡੀਸ਼ਨਲ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਅਭਿਸ਼ੇਕ ਗੁਪਤਾ, ਐਸ.ਪੀ ਢਿੱਲੋਂ, ਡਾ. ਏ.ਐਸ ਮਾਨ, ਡੀ.ਐਸ.ਪੀ ਸੁਨਾਮ ਰਾਜੇਸ਼ ਸੁਨੇਹੀ ਅਤੇ ਸਲਾਇਟ ਸੰਸਥਾ ਦੇ ਡਾਇਰੈਕਟਰ ਡਾ. ਸੈਲੇਂਦਰ ਜੈਨ, ਇਲਾਕੇ ਦੀਆਂ ਪੰਚਾਇਤਾਂ, ਬੁਧੀਜੀਵੀ ਵਰਗ, ਪੱਤਰਕਾਰ ਭਾਈਚਾਰਾ ਅਤੇ ਸਲਾਈਟ ਦੇ ਵਿਦਿਆਰਥੀ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media