ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਕਾਸ਼ਿਤ
‘ਸੰਵਾਦ’ ਦਾ ਦਸਵਾਂ ਛਿਮਾਹੀ ਅੰਕ (ਜੂਨ ਤੋਂ ਦਸੰਬਰ) ਟਰਾਂਟੋ (ਕੈਨੇਡਾ) ਵਿਖੇ ਹੋ ਰਹੀ 5ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ’ਚ ਰੀਲੀਜ਼ ਕੀਤਾ ਗਿਆ ਹੈ।ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਇਹ ਵਿਸ਼ਵ ਪੰਜਾਬੀ ਕਾਨਫ਼ਰੰਸ 28, 29 ਤੇ 30 ਜੂਨ ਨੂੰ ਟਰਾਂਟੋ ਵਿਖੇ ਹੋ ਰਹੀ ਹੈ।ਇਸ ’ਚ ਵਿਸ਼ਵ ਭਰ ਦੇ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਪੰਜਾਬੀ ਹਿਤੈਸ਼ੀ ਸਾਹਿਤਕਾਰ ਤੇ ਆਲੋਚਕ ਜੁੜਦੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. (ਡਾ.) ਰਮਿੰਦਰ ਕੌਰ ਅਤੇ ਕਾਲਜ ਵੱਲੋਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਇਸ ਕਾਨਫ਼ਰੰਸ ’ਚ ਉਚੇਚੇ ਤੌਰ ’ਤੇ ਪਹੁੰਚੇ ਹਨ।ਇਸ ਕਾਨਫ਼ਰੰਸ ’ਚ ਪੰਜਾਬੀ ਭਾਸ਼ਾ, ਸਾਹਿਤ ਤੇ ਪੰਜਾਬੀਆਂ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।ਇਸ ਕਾਨਫ਼ਰੰਸ ਦੇ ਦੁਨੀਆਂ ਭਰ ’ਚ ਚਰਚੇ ਹਨ।
ਡਾ. ਮਹਿਲ ਸਿੰਘ ਮੁਤਾਬਕ ਅਜੇਹੀ ਅੰਤਰਰਾਸ਼ਟਰੀ ਕਾਨਫ਼ਰੰਸ ’ਚ ਕਾਲਜ ਦੇ ‘ਸੰਵਾਦ’ ਮੈਗਜ਼ੀਨ ਦਾ ਰੀਲੀਜ਼ ਹੋਣਾ ਇਕ ਵੱਡੇ ਮਾਣ ਵਾਲੀ ਗੱਲ ਹੈ।ਖ਼ਾਲਸਾ ਕਾਲਜ ਦਾ ‘ਸੰਵਾਦ’ ਰਿਸਰਚ ਜਰਨਲ ਇਕ ਰੈਫਰੀਡ ਪੈਨਲ ਦੀ ਪ੍ਰਵਾਨਗੀ ਰਾਹੀਂ ਪ੍ਰਕਾਸ਼ਿਤ ਹੁੰਦਾ ਹੈ।ਇਸ ’ਚ ਪੰਜਾਬੀ ਭਾਸ਼ਾ, ਸਾਹਿਤ ਦੇ ਸੱਭਿਆਚਾਰ ਸਬੰਧੀ ਨਾਮਵਰ ਵਿਦਵਾਨਾਂ ਦੇ ਮਿਆਰੀ ਖੋਜ-ਪੱਤਰ ਸ਼ਾਮਿਲ ਹੁੰਦੇ ਹਨ, ਜੋ ਐਮ.ਏ, ਐਮ.ਫ਼ਿਲ, ਪੀ-ਐਚ.ਡੀ ਤੇ ਸਾਹਿਤ ਪ੍ਰੇਮੀਆਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਸਿੱਧ ਹੋ ਰਹੇ ਹਨ। ਇਸੇ ਕਰਕੇ ਇਸ ਰਿਸਰਚ ਜਰਨਲ ਦੇ 350 ਲਾਈਫ਼ ਮੈਂਬਰ ਹਨ।ਪੰਜਾਬ ਦੇ ਕਾਲਜਾਂ ’ਚ ਕੇਵਲ ਖ਼ਾਲਸਾ ਕਾਲਜ ਅਜਿਹਾ ਮਿਆਰੀ ਰਿਸਰਚ ਜਰਨਲ ਪ੍ਰਕਾਸ਼ਿਤ ਕਰਨ ਵਾਲਾ ਇਕੋ-ਇਕ ਕਾਲਜ ਹੈ।ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਨੇ ਇਸ ਜਰਨਲ ਦੇ ਮਿਆਰ ਤੇ ਇਸ ਨੂੰ ਰੀਲੀਜ਼ ਕਰਨ ਸਬੰਧੀ ਵਿਸ਼ੇਸ਼ ਵਧਾਈ ਸੰਦੇਸ਼ ਭੇਜਿਆ ਹੈ।ਅਜਿਹੀ ਅੰਤਰਰਾਸ਼ਟਰੀ ਕਾਨਫ਼ਰੰਸ ’ਚ ਕਾਲਜ ਦਾ ਰਿਸਰਚ ਜਰਨਲ ਰੀਲੀਜ਼ ਹੋਣਾ ਵੱਡੇ ਮਾਣ ਵਾਲੀ ਗੱਲ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media