ਸਮੇਂ-ਸਮੇਂ `ਤੇ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ – ਡਾ. ਕੇਤਨ ਪਾਟਿਲ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਸੰਧੂ) – 9ਵੀਂ ਪੀ.ਏ.ਪੀ ਬਟਾਲੀਅਨ ਮਾਲ ਮੰਡੀ ਵਿਖੇ ਕਮਾਂਡੈਂਟ ਡਾ. ਕੇਤਨ ਬਾਲੀਰਾਮ ਪਾਟਿਲ
ਆਈ.ਪੀ.ਐਸ ਦੀ ਪ੍ਰੇਰਨਾ ਅਤੇ ਯੋਗ ਦਿਸ਼ਾ-ਨਿਰਦੇਸ਼ ਹੇਠ ਪੁਲਿਸ ਜਵਾਨਾ ਅਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 9ਵੀਂ ਬਟਾਲੀਅਨ ਅੰਮ੍ਰਿਤਸਰ, 5ਵੀਂ ਆਈ.ਆਰ.ਬੀ ਅੰਮ੍ਰਿਤਸਰ, ਕਾਉਂਟਰ ਇੰਟੈਲੀਜੈਂਸ, ਐਸ.ਐਸ.ਓ.ਸੀ ਅਤੇ ਐਸ.ਟੀ.ਐਫ ਦੇ ਕਰਮਚਾਰੀਆਂ ਨੇ ਵੱਡੀ ਪੱਧਰ `ਤੇ ਭਾਗ ਲਿਆ।ਰਣਜੀਤ ਹਸਪਤਾਲ ਪੁਤਲੀਘਰ ਦੇ ਡਾ. ਮਨਪ੍ਰੀਤ ਸਿੰਘ (ਆਰਥੋ), ਡਾ. ਰਾਣਾ ਸਰਬਪ੍ਰੀਤ ਸਿੰਘ (ਡੈਂਟਲ), ਲਾਈਫ ਕੇਅਰ ਹਸਪਤਾਲ ਦੇ ਡਾ. ਰਾਜੇਸ਼ ਕੁਮਾਰ (ਆਰਥੋ ਅਤੇ ਸਪੋਰਟਸ ਅਤੇ ਸੱਟਾਂ), ਡਾ. ਰਘੂ ਸ਼ਰਮਾ (ਆਰਥੋ), ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਡਾ. ਸਰਤਾਜ ਸਿੰਘ ਸੰਧੂ (ਸਰਜਨ), ਡਾ. ਪਿਸ਼ੌਰਾ ਸਿੰਘ (ਮੈਡੀਸਨ), ਡਾ. ਕੇ.ਪੀ ਸਿੰਘ (ਮੈਡੀਸਨ), ਡਾ. ਸਪਨਾ (ਮੈਡੀਸਨ) ਅਤੇ ਡਾ. ਸੁਨੀਤਾ (ਸਕਿਨ), ਡਾ. ਸੰਜੀਵ ਭਗਤ (ਈ.ਐਨ.ਟੀ) ਅਤੇ ਡਾ. ਗਿੱਲ ਮਨਪ੍ਰੀਤ ਕੌਰ (ਜਨਾਨਾ ਰੋਗਾਂ ਦੇ ਮਾਹਰ) ਆਦਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਮੈਂਬਰਾਂ ਦਾ ਫਰੀ ਚੈਕਅੱਪ ਕੀਤਾ ਗਿਆ ਅਤੇ ਈ.ਸੀ.ਜੀ, ਬੀ.ਐਮ.ਡੀ ਦੇ ਨਾਲ-ਨਾਲ ਬਲੱਡ ਸ਼ੂਗਰ ਦੇ ਚੈਕਅੱਪ ਦੀ ਮੁਫਤ ਸੁਵਿਧਾ ਦਿੱਤੀ ਗਈ।
ਇਸ ਕੈਂਪ ਵਿੱਚ 9ਵੀਂ ਬਟਾਲੀਅਨ ਪੀ.ਏ.ਪੀ, 5ਵੀਂ ਆਈ.ਆਰ.ਬੀ, ਕਾਉਂਟਰ ਇੰਟੈਲੀਜੈਂਸ ਵਿੰਗ, ਐਸ.ਐਸ.ਓ.ਸੀ ਅਤੇ ਐਸ.ਟੀ.ਐਫ ਦੇ ਕਰੀਬ 500 ਮਰੀਜਾਂ/ਜਵਾਨਾ ਨੇ ਭਾਗ ਲਿਆ।ਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਮੈਡੀਕਲੀ ਮੁਫਤ ਸੁਵਿਧਾਵਾਂ ਹਾਸਲ ਕਰਦੇ ਹੋਏ ਇਸ ਮੈਡੀਕਲ ਕੈਂਪ ਤੋਂ ਲਾਭ ਉਠਾਇਆ। ਇਸ ਮੌਕੇ ਡਾਕਟਰਾਂ ਨੂੰ ਡਾ. ਕੇਤਨ ਬੀ.ਪਾਟਿਲ ਆਈ.ਪੀ.ਐਸ, ਡੀ.ਐਸ.ਪੀ ਦਵਿੰਦਰ ਸਿੰਘ ਸੰਧੂ, ਡੀ.ਐਸ.ਪੀ ਕ੍ਰਿਸ਼ਨ ਲਾਲ ਆਦਿ ਦੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ ਗਿਆ।
ਕਮਾਂਡੈਂਟ ਡਾ. ਕੇਤਨ ਬੀ ਪਾਟਿਲ ਆਈ.ਪੀ.ਐਸ ਨੇ ਆਏ ਡਾਕਟਰਾਂ, ਜ਼ਵਾਨਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਤੇ ਇਸ ਦੀ ਰਖਵਾਲੀ ਲਈ ਪੁਲਿਸ ਮੁਲਾਜ਼ਮਾਂ ਦਾ ਰੋਗ ਰਹਿਤ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।ਅਜਿਹੇ ਫ੍ਰੀ ਮੈਡੀਕਲ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ ਤੇ ਸਮੇਂ-ਸਮੇਂ ਤੇ ਆਪਣੇ ਸ਼ਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਲਾਈਨ ਅਫਸਰ ਇੰਸਪੈਕਟਰ ਜਸਵਿੰਦਰ ਸਿੰਘ, ਐਸ.ਆਈ. ਰਤਨ ਮਸੀਹ, ਫਾਰਮਾਸਿਸਟ ਜਸਵਿੰਦਰ ਸਿੰਘ, ਸੈਨਾ ਕਲਰਕ ਸੁਖਦੇਵ ਸਿੰਘ, ਅਵਤਾਰ ਸਿੰਘ ਪੀ.ਪੀ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media