Thursday, June 11, 2026

ਅੱਗ ਲੱਗਣ ਦੀਆਂ ਘਟਨਾਵਾਂ ’ਤੇ ਤੁਰੰਤ ਕਾਬੂ ਪਾਉਣ ਲਈ ਸੰਗਰੂਰ ਨੂੰ ਨਵਾਂ ਬਹੁ-ਮੰਤਵੀ ਫਾਇਰ ਟੈਂਡਰ ਅਲਾਟ – ਡੀ.ਸੀ

ਫਾਇਰ ਟੈਂਡਰ ’ਚ ਆਧੁਨਿਕ ਪਾਈਪਾਂ, ਮਸ਼ੀਨਰੀ, ਔਜਾਰ ਅਤੇ ਰੈਸਕਿਊ ਟੂਲ ਵੀ ਹਨ ਸਥਾਪਤ
ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਸੰਗਰੂਰ ਲਈ ਇੱਕ ਨਵੀਂ ਬਹੁ-ਮੰਤਵੀ ਫਾਇਰ PUNJ1007201910ਟੈਂਡਰ ਮੁਹੱਈਆ ਕਰਵਾਏ ਜਾਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ ਕੁਲ 6 ਫਾਇਰ ਟੈਂਡਰ ਹੋ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸੰਗਰੂਰ ਨੂੰ ਇਹ ਅੱਗ ਬੁਝਾਊ ਗੱਡੀ ਮੁਹੱਈਆ ਕਰਵਾਈ ਗਈ ਹੈ।ਥੋਰੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਸੰਗਰੂਰ ਲਈ ਫਾਇਰ ਟੈਂਡਰ ਅਲਾਟ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਸਰਕਾਰ ਨੇ ਪ੍ਰਵਾਨ ਕਰ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂ ਫਾਇਰ ਟੈਂਡਰ ਆਉਣ ਨਾਲ ਸੰਗਰੂਰ ਵਿੱਚ 2, ਮਲੇਰਕੋਟਲਾ ਵਿੱਚ 2 ਅਤੇ ਧੂਰੀ ਤੇ ਸੁਨਾਮ ਵਿੱਚ 1-1 ਫਾਇਰ ਟੈਂਡਰ ਹੋ ਗਏ ਹਨ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਅੱਗ ਬੁਝਾਊ ਗੱਡੀਆਂ ਵਿੱਚ ਕੇਵਲ ਪਾਣੀ ਦੀ ਵਿਵਸਥਾ ਹੁੰਦੀ ਸੀ ਜਿਸ ਤੋਂ ਬਾਅਦ ਪਾਣੀ ਦੇ ਨਾਲ-ਨਾਲ ਫੋਮ ਦੀ ਖੂਬੀ ਵਾਲੀਆਂ ਗੱਡੀਆਂ ਆ ਗਈਆਂ ਜੋ ਕਿ ਤੇਲ ਪਦਾਰਥਾਂ ਨਾਲ ਲੱਗਣ ਵਾਲੀ ਅੱਗ ਨੂੰ ਬੁਝਾਉਣ ਦੇ ਸਮਰੱਥ ਸਨ ਅਤੇ ਹੁਣ ਸਰਕਾਰ ਵੱਲੋਂ ਬਹੁ-ਮੰਤਵੀ ਫਾਇਰ ਟੈਂਡਰ ਬਣਵਾਏ ਗਏ ਹਨ ਜਿਨ੍ਹਾਂ ਵਿੱਚ ਪਾਣੀ ਅਤੇ ਫੋਮ ਦੇ ਨਾਲ ਨਾਲ ਕਾਰਬਨ ਡਾਈਆਕਸਾਈਡ ਦੀ ਵਿਵਸਥਾ ਵੀ ਹੈ, ਜੋ ਕਿ ਇਲੈਕਟਰੀਕਲ ਕਾਰਨਾਂ ਕਰਕੇ ਲੱਗੀ ਅੱਗ ’ਤੇ ਕਾਬੂ ਪਾਉਣ ਦੇ ਸਮਰੱਥ ਹਨ। ਉਨ੍ਹਾਂ ਦੱਸਿਆ ਕਿ ਇਲੈਕਟਰੀਕਲ ਅੱਗ ਦੀ ਸਥਿਤੀ ’ਚ ਪਾਣੀ ਦਾ ਛਿੜਕਾਅ ਨਹੀਂ ਕੀਤਾ ਜਾ ਸਕਦਾ। ਥੋਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਗੱਡੀਆਂ ਵਿੱਚ 50-50 ਕਿਲੋ ਦੇ ਦੋ ਡਰਾਈ ਕੈਮੀਕਲ ਪਾਊਡਰ ਵੀ ਹਨ।ਇਸ ਤੋਂ ਇਲਾਵਾ ਇਹ ਫਾਇਰ ਟੈਂਡਰ ਆਧੁਨਿਕ ਪਾਈਪਾਂ, ਮਸ਼ੀਨਰੀ, ਔਜਾਰਾਂ, ਕਟਿੰਗ ਟੂਲ, ਰੈਸਕਿਊ ਟੂਲ ਨਾਲ ਲੈਸ ਹਨ ਅਤੇ ਜੇ ਕਦੇ ਅੱਗ ਲੱਗਣ ਵਾਲੇ ਸਥਾਨਾਂ ’ਤੇ ਕਿਸੇ ਫਸੇ ਹੋਏ ਵਿਅਕਤੀ ਨੂੰ ਧੂੰਏ ਕਾਰਨ ਸਾਹ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸ ਲਈ ਬਰੀਥਿੰਗ ਓਪਰੇਟਸ ਸੈਟ ਵੀ ਫਾਇਰ ਟੈਂਡਰ ਵਿੱਚ ਲੱਗਾ ਹੋਇਆ ਹੈ।
    ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਵੀ ਅਜਿਹੇ 4 ਬਹੁ-ਮੰਤਵੀ ਫਾਇਰ ਟੈਂਡਰ ਹਨ। ਇਸ ਤੋਂ ਇਲਾਵਾ ਭੀੜੀਆਂ ਥਾਵਾਂ ’ਤੇ ਅੱਗ ਲੱਗਣ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਸੰਗਰੂਰ ਵਿੱਚ ਇੱਕ ਮਿੰਨੀ ਟੈਂਡਰ ਫਾਇਰ ਜੀਪ ਵੀ ਉਪਲਬਧ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply