Wednesday, August 26, 2026

ਕਿਰਾਏਦਾਰ ਮਨਿੰਦਰਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਮਾਲਕੀ ਵਾਲੀ ਜਗ੍ਹਾ ਕੀਤੀ ਵਾਪਸ

ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੀ ਅਕਾਲੀ ਮਾਰਕੀਟ ਵਿਖੇ ਮਲਕੀਅਤੀ ਜਗ੍ਹਾਂ ਦੇ ਲੰਮੇ PUNJ1107201907ਸਮੇਂ ਤੋਂ ਇਕ ਕਿਰਾਏਦਾਰ ਵੱਲੋਂ 2 ਹਜ਼ਾਰ ਗਜ਼ ਤੋਂ ਵੱਧ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਸੌਂਪ ਦਿੱਤੀ ਹੈ।
    ਦੱਸਣਯੋਗ ਹੈ ਕਿ ਅਕਾਲੀ ਮਾਰਕੀਟ ਵਾਲੀ ਇਸ ਜਗ੍ਹਾ ’ਤੇ ਕਈ ਕਿਰਾਏਦਾਰ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ।ਇਨ੍ਹਾਂ ਵਿੱਚੋਂ ਮਨਿੰਦਰਪਾਲ ਸਿੰਘ ਵੱਲੋਂ 2 ਹਜ਼ਾਰ 80 ਗਜ਼ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਦੇਣ ’ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਦੀਨਪੁਰ ਨੇ ਦੱਸਿਆ ਕਿ ਮਨਿੰਦਰਪਾਲ ਸਿੰਘ ਦੇ ਦਾਦਾ ਕਿਰਪਾਲ ਸਿੰਘ ਵੱਲੋਂ 1942 ਤੋਂ ਇਹ ਜਗ੍ਹਾ ਸ੍ਰੀ ਦਰਬਾਰ ਸਾਹਿਬ ਪਾਸੋਂ ਕਿਰਾਏ ’ਤੇ ਲਈ ਗਈ ਸੀ, ਜਿਸ ਨੂੰ ਉਨ੍ਹਾਂ ਨੇ ਵਾਪਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨਿੰਦਰਪਾਲ ਸਿੰਘ ਦੀ ਗੁਰੂ ਘਰ ਪ੍ਰਤੀ ਸ਼ਰਧਾ ਸ਼ਲਾਘਾਯੋਗ ਹੈ।
    ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਬਲਬੀਰ ਸਿੰਘ, ਕਾਬਲ ਸਿੰਘ ਸੁਪਰਵਾਈਜ਼ਰ, ਬਲਕਾਰ ਸਿੰਘ, ਚਰਨਜੀਤ ਸਿੰਘ ਸਾਬਕਾ ਖ਼ਜ਼ਾਨਚੀ, ਯੁਗਰਾਜ ਸਿੰਘ ਬੰਟੀ ਸਮੇਤ ਹੋਰ ਮੌਜੂਦ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply