ਲੌਂਗੋਵਾਲ, 11 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੰਗਰੂਰ ਦੀ
ਮੀਟਿੰਗ ਮਸਤੂਆਣਾ ਸਾਹਿਬ ਵਿਖੇ ਮਾਤਾ ਭੋਲੀ ਜੀ ਦੇ ਗੁਰੂ ਘਰ ਵਿੱਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕੀਤੀ ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਭੁੱਚੋ ਦੀ ਖੁਦਕੁਸ਼ੀ ਦੇ ਸਬੰਧ ਵਿੱਚ ਕਿਸਾਨ ਯੂਨੀਅਨ 26 ਜੁਲਾਈ ਨੂੰ ਭੁੱਚੋ ਮੰਡੀ ਵਿਖੇ ਬਹੁਤ ਵੱਡਾ ਧਰਨਾ ਲਗਾ ਰਹੀ ਹੈ, ਕਿਉਂਕਿ ਸਰਕਾਰ ਆੜ੍ਹਤੀਏ ਦਾ ਪੱਖ ਪੂਰ ਰਹੀ ਹੈ।ਪਹਿਲਾਂ ਸਰਕਾਰ ਸ਼ਾਹੂਕਾਰ `ਤੇ ਪਰਚਾ ਵੀ ਦਰਜ ਨਹੀਂ ਕਰ ਰਹੀ ਸੀ।ਪਰ ਯੂਨੀਅਨ ਦੇ ਦਬਾਅ ਸਦਕਾ ਪਰਚਾ ਦਰਜ਼ ਕੀਤਾ ਗਿਆ ਪਰ ਹੁਣ ਵੀ ਪੁਲਿਸ ਪ੍ਰਸ਼ਾਸਨ ਆੜ੍ਹਤੀ ਦਾ ਹੀ ਪੱਖ ਪੂਰ ਰਿਹਾ ਹੈ ਅਤੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ । ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ 26 ਜੁਲਾਈ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਭਾਅ ਸਾਉਣੀ ਦੀਆਂ ਫਸਲਾਂ ਦੇ ਅਨਾਉਸ ਕੀਤੇ ਹਨ ਉਸ ਵਿੱਚ ਵੀ ਕਿਸਾਨਾਂ ਨਾਲ ਪੂਰਾ ਧੱਕਾ ਕੀਤਾ ਗਿਆ ਹੈ ਸਰਕਾਰ ਨੂੰ ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਮੁਤਾਬਿਕ ਭਾਅ ਦੇਣੇ ਬਣਦੇ ਹਨ।
ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸਕੱਤਰ ਗੋਬਿੰਦਰ ਸਿੰਘ , ਅਮਰ ਸਿੰਘ, ਗੁਰਬਾਜ ਸਿੰਘ, ਸੁੱਖਾ ਲੌਂਗੋਵਾਲ, ਸਰੂਪ ਚੰਦ, ਸਰਦਾਰਾ ਸਿੰਘ ਕਿਲਾ ਭਰੀਆਂ, ਕਰਮਜੀਤ ਸਿੰਘ, ਭੂਰਾ ਸਿੰਘ ਮੰਗਵਾਲ, ਹੈਪੀ, ਅਜਮੇਰ ਆਦਿ ਕਿਸਾਨ ਹਾਜ਼ਰ ਸਨ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media