ਪਠਾਨਕੋਟ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਬਾਲ ਸੁਰੱਖਿਆ ਅਫਸਰ ਉਸ਼ਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲ੍ਹਾ
ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ 5 ਜੁਲਾਈ ਨੂੰ ਲਵਾਰਿਸ ਹਾਲਤ ਵਿੱਚ ਰੇਲਵੇ ਸਟੇਸ਼ਨ ਚੱਕੀ ਬੈਂਕ ਤੋਂ ਇੱਕ ਬੱਚਾ (ਲੜਕਾ) ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਉਮਰ ਲਗਭਗ ਸਾਢੇ 3 ਸਾਲ ਹੈ ਅਤੇ ਰੰਗ ਸਾਂਵਲਾ ਹੈ, ਬੱਚੇ ਦੀਆਂ ਲੱਤਾਂ ਵਿੱਚ ਪੋਲੀਓ ਦੀ ਸਮੱਸਿਆ ਹੈ।ਉਨ੍ਹਾਂ ਦੱਸਿਆ ਕਿ ਬੱਚਾ ਚੱਲਣ ਵਿੱਚ ਅਸਮਰਥ ਹੈ ਅਤੇ ਉਸ ਕੋਲ ਬੱਚੇ ਦੇ ਕਪੜਿਆਂ ਵਾਲਾ ਇੱਕ ਲਿਫਾਫਾ ਵੀ ਹੈ।ਇਸ ਬੱਚੇ ਦੀ ਗੁੰਮਸ਼ੁਦਾ ਰਿਪੋਰਟ ਰੇਲਵੇ ਸਟੇਸਨ ਚੱਕੀ ਬੈਂਕ ਪਠਾਨਕੋਟ ਵਿਖੇ ਕਰਵਾਈ ਹੋਈ ਹੈ।ਜੇਕਰ ਕਿਸੇ ਨੂੰ ਇਸ ਬੱਚੇ ਦੇ ਮਾਂ-ਬਾਪ ਜਾਂ ਕਿਸੇ ਹੋਰ ਸਬੰਧੀ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ 8559063371, 9417780500, 9781734602 ‘ਤੇ ਸੰਪਰਕ ਕਰ ਸਕਦਾ ਹੈ ਜਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਦੇ ਕਮਰਾ ਨੰ: 348 ਏ ਵਿੱਚ ਨਾਲ ਸੰਪਰਕ ਕਰ ਸਕਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media